ਹਲਕਾ ਵਿਧਾਇਕ ਨੇ ਕੀਤਾ ਫਰੌਰ ਸਕੂਲ ਦਾ ਦੌਰਾ

0

ਖਮਾਣੋਂ / ਕਾਕਾ ਸਿੰਘ ਭਾਂਬਰੀ
ਹਲਕਾ ਵਿਧਾਇਕ ਬਸੀ ਪਠਾਣਾਂ ਗੁਰਪ੍ਰੀਤ ਸਿੰਘ ਜੀ.ਪੀ. ਨੇ ਸਰਕਾਰੀ ਐਲੀਮੈਂਟਰੀ ਸਕੂਲ ਫਰੌਰ ਦਾ ਦੌਰਾ ਕੀਤਾ ਅਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਹਲਕਾ ਵਿਧਾਇਕ ਨੇ  ਵਿਦਿਆਰਥੀਆਂ ਨੂੰ ਜੀਵਨ ਵਿੱਚ ਚੰਗੀ ਸੇਧ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਤ ਕੀਤਾ। ਜਿਸ ਉਪਰੰਤ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਅਧਿਆਪਕਾਂ ਵੱਲੋਂ ਸਕੂਲ ਦੇ ਕਮਰੇ  ਗਰਾਊਂਡ ਨਾਲੋ ਨੀਵੇਂ ਹੋਣ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ । ਹਲਕਾ ਵਿਧਾਇਕ  ਨੇ ਸਕੂਲ ਦੇ ਸਟਾਫ ਨੂੰ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਕੂਲ  ਮੁੱਖ ਅਧਿਆਪਕ ਬਲਵਿੰਦਰ ਕੌਰ, ਮਾਸਟਰ ਸੋਹਣ ਸਿੰਘ, ਸੰਦੀਪ ਕੌਰ, ਜਸਵਿੰਦਰ ਸਿੰਘ ਸੈਦਪੁਰਾ, ਮਾਸਟਰ ਪਵਨਦੀਪ ਖਮਾਣੋਂ, ਮੈਡਮ ਲੀਨਾ ਰਾਣੀ , ਪਾਲ ਸਿੰਘ ਭੁੱਟਾ , ਸੁਰਿੰਦਰ ਸਿੰਘ ਰਾਮਗੜ੍ਹ ਜਿਲਾ ਮੀਤ ਪ੍ਰਧਾਨ ਵੀ ਹਾਜਰ ਸਨ।

About Author

Leave A Reply

whatsapp marketing mahipal