ਹਰਨਵਦੀਪ ਕੌਰ ਨੇ ਸ਼ੂਟਿੰਗ ਵਿੱਚ ਦੋ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਕੀਤਾ ਨਾਮ ਰੌਸ਼ਨ

0

ਤਲਵੰਡੀ ਸਾਬੋ / ਸਿੱਧੁ
ਬੀਤੇ ਦਿਨੀ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਪੀ.ਏ.ਪੀ ਦੀ ਅੰਤਰਰਾਸ਼ਟਰੀ ਪੱਧਰੀ ਸ਼ੂਟਿੰਗ ਰੇਂਜ ਵਿੱਚ 52 ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ੨੦੧੭ ਦਾ ਆਯੋਜਨ ਕੀਤਾ ਗਿਆ ਸੀ।ਉਕਤ ਚੈਂਪੀਅਨ ਸ਼ਿਪ ਵਿੱਚ ਸਮੁੱਚੇ ਪੰਜਾਬ ਭਰ ਵਿੱਚੋਂ ੯੫੦ ਬੱਚਿਆਂ ਨੇ ਭਾਗ ਲਿਆ ਸੀ ਤੇ ਉਕਤ ਮੁਕਾਬਲਿਆਂ ਵਿੱਚੋਂ ਤਲਵੰਡੀ ਸਾਬੋ ਦੀ ਲੜਕੀ ਹਰਨਵਦੀਪ ਕੌਰ ਨੇ ਦੋ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਇਲਾਕੇ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਜਾਣਕਾਰੀ ਦਿੰਦਿਆਂ ਲੜਕੀ ਦੇ ਦਾਦਾ ਡਾ.ਗੁਰਨਾਮ ਸਿੰਘ ਖੋਖਰ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਵਿੱਚ ਹਰਨਵਦੀਪ ਕੌਰ ਨੇ ੧੦ ਮੀਟਰ ਏਅਰ ਪਿਸਟਲ ਮੁਕਾਬਲਿਆਂ ਦੇ ਸੀਨੀਅਰ ਵਰਗ ਔਰਤਾਂ ਵਿੱਚੋਂ ਪਹਿਲਾ,ਯੂਥ ਵਰਗ ਔਰਤਾਂ ਵਿੱਚੋਂ ਦੂਜਾ ਅਤੇ ਜੂਨੀਅਰ ਵਰਗ ਔਰਤਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਉਕਤ ਤਗਮੇ ਜਿੱਤੇ। ਉਸਨੇ ਦੱਸਿਆ ਕਿ 2016 ਵਿੱਚ ਹੋਈਆਂ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਕੇ ਉਸਨੇ ਇਸ ਪਾਸੇ ਵੱਲ ਕਦਮ ਵਧਾਇਆ ਸੀ। ਸ਼ੂਟਿੰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਸੁਪਨਾ ਦੇਖਣ ਵਾਲੀ ਹਰਨਵਦੀਪ ਕੌਰ ਹੁਣ ਆਪਣੀ ਕੋਚ ਮੈਡਮ ਵੀਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਅਤੇ ਸਕੂਲੀ ਖੇਡਾਂ ਦੀ ਤਿਆਰੀ ਵਿੱਚ ਜੁਟ ਗਈ ਹੈ।ਤਲਵੰਡੀ ਸਾਬੋ ਦੀ ਇਸ ਲੜਕੀ ਦੀ ਪ੍ਰਾਪਤੀ ਤੇ ਨਾ ਕੇਵਲ ਉਸਦੇ ਘਰ ਸਗੋਂ ਸਮੁੱਚੇ ਹਲਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

About Author

Leave A Reply

whatsapp marketing mahipal