ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਕੈਬਨਿਟ ਦੇ ਕੰਮ ਕਰਨ ‘ਤੇ ਰੋਕ

0

ਕੋਲੰਬੋ, ਆਵਾਜ਼ ਬਿਊਰੋ -ਸ੍ਰੀਲੰਕਾ ਦੀ ਇੱਕ ਅਦਾਲਤ ਨੇ ਅੱਜ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਕਰ ਰਹੇ ਮਹਿੰਦਾ ਰਾਜਪਕਸ਼ੇ ਦੇ ਸਾਰੇ ਅਧਿਕਾਰ ਰੱਦ ਕਰਦਿਆਂ ਉਨ•ਾਂ ਦੇ ਪ੍ਰਧਾਨ ਮੰਤਰੀ ਵੱਜੋਂ ਕੰਮ ਕਰਨ ਤੇ ਰੋਕ ਲਗਾਉਂਦਿਆਂ ਬਹੁਮਤ ਸਾਬਤ ਕਰਨ ਤੱਕ ਕੈਬਨਿਟ ਦਾ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਜਿਕਰਯੋਗ ਹੈ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਸਿਰੀਸੈਨਾ ਨੇ ਰਾਨਿਲ ਵਿੱਕਰਮਾਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਸੀ। ਰਾਸ਼ਟਰਪਤੀ ਦੇ ਇਸ ਫੈਸਲੇ ਵਿਰੁੱਧ ਸਮੂਹ ਵਿਰੋਧੀ ਪਾਰਟੀਆਂ ਅਤੇ 122 ਸੰਸਦ ਮੈਂਬਰਾਂ ਨੇ ਅਦਾਲਤ ਵਿੱਚ ਅਪੀਲ ਕਰਦਿਆਂ ਰਾਜਪਕਸ਼ੇ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ। ਅਪੀਲ ਵਿੱਚ ਕਿਹਾ ਗਿਆ ਸੀ ਕਿ ਜੇ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦੀ ਇਜਾਜਤ ਦਿੱਤੀ ਗਈ ਤਾਂ ਸ੍ਰੀਲੰਕਾ ਗੰਭੀਰ ਸੰਕਟ ਵਿੱਚ ਘਿਰ ਜਾਵੇਗਾ ਅਤੇ ਦੇਸ਼ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ। ਸੰਸਦ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਬੇਵਿਸ਼ਵਾਸੀ ਮਤਾ ਪੇਸ਼ ਹੋਣ ਤੋਂ ਬਾਅਦ ਹੀ ਰਾਜਪਕਸ਼ੇ ਪ੍ਰਧਾਨ ਮੰਤਰੀ ਦਾ ਕੰਮਕਾਜ ਕਰ ਰਹੇ ਹਨ। ਉਨ•ਾਂ ਕਿਹਾ ਸੀ ਕਿ ਦੋ ਵਾਰ ਬੇਵਿਸ਼ਵਾਸੀ ਮਤਾ ਪੇਸ਼ ਹੋਣ ਤੋਂ ਬਾਅਦ ਰਾਜਪਕਸ਼ੇ ਦਾ ਪ੍ਰਧਾਨ ਮੰਤਰੀ ਬਣਿਆ ਰਹਿਣਾ ਠੀਕ ਨਹੀਂ ਹੈ। ਇਸੇ ਦੌਰਾਨ ਹਟਾਏ ਗਏ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਨੇ ਵੀ ਆਪਣੀ ਬਰਖਾਸਤਗੀ ਨੂੰ ਗਲਤ ਦੱਸਦਿਆਂ ਪ੍ਰਧਾਨ ਮੰਤਰੀ ਰਿਹਾਇਸ਼ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸ੍ਰੀਲੰਕਾ ਸੁਪਰੀਮ ਕੋਰਟ ਨੇ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਰਾਸ਼ਟਰਪਤੀ ਦਾ ਫੈਸਲਾ ਪਲਟਦੇ ਹੋਏ ਅਚਨਚੇਤੀ ਚੋਣਾਂ ਕਰਵਾਉਣ ਤੇ ਰੋਕ ਲਗਾ ਦਿੱਤੀ ਸੀ। ਇਸ ਹਾਲਤ ਵਿੱਚ ਰਾਜਪਕਸ਼ੇ  ਨੇ ਸਿਰੀਸੈਨਾ ਦੀ ਪਾਰਟੀ ਨਾਲ 50 ਸਾਲ ਪੁਰਾਣਾ ਗੱਠਜੋੜ ਤੋੜ ਦਿੱਤਾ ਅਤੇ ਪਿਛਲੇ ਸਾਲ ਬਣੀ ਸ੍ਰੀਲੰਕਾ ਪੀਪਲਜ ਪਾਰਟੀ ਵਿੱਚ ਸ਼ਾਮਲ ਹੋ ਗਏ।

About Author

Leave A Reply

whatsapp marketing mahipal