ਸੁਲਤਾਨਪੁਰ ਲੋਧੀ ‘ਚੋਂ ਤੰਬਾਕੂ, ਮੀਟ ਦੀਆਂ ਦੁਕਾਨਾਂ ਵੀ ਬੰਦ ਹੋਣ : ਇੰਟਰਨੈਸ਼ਨਲ ਪੰਥਕ ਦਲ

0
130

ਸੁਲਤਾਨਪੁਰ ਲੋਧੀ – ਰਣਜੀਤ ਸਿੰਘ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਦੇ ਦਿਨ ਨੇੜੇ ਆ ਗਏ ਹਨ ਤੇ ਲੱਖਾਂ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ, ਜਿਸਦੇ ਮੱਦੇਨਜਰ ਸਰਕਾਰਾਂ ਵਲੋਂ  ਇਤਿਹਾਸਕ ਤੇ ਪਵਿੱਤਰ ਸ਼ਹਿਰ ਕਰਾਰ ਦਿੱਤੇ ਸੁਲਤਾਨਪੁਰ ਲੋਧੀ ਵਿੱਚੋਂ ਮੀਟ ਤੇ ਤੰਬਾਕੂ ਦੀ ਵਿਕਰੀ ਤੇ ਦੁਕਾਨਾਂ ਬੰਦ ਕਰਵਾਈਆਂ ਜਾਣ । ਇਹ ਮੰਗ ਅੱਜ ਇੱਥੇ ਐਸ ਡੀ ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਐਸ ਡੀ ਐਮ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁੱਖ ਬੁਲਾਰੇ ਬਾਬਾ ਚਰਨਜੀਤ ਸਿੰਘ ਜੱਸੋਵਾਲ, ਇੰਟਰਨੈਸ਼ਨਲ ਪੰਥਕ ਦਲ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਢਾਡੀ ਯੂਕੇ ਨੇ ਦੱਸਿਆ ਕਿ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਹੋਈ ਮੀਟਿੰਗ ਚ ਜਥੇਬੰਦੀਆਂ ਵਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚਲੇ ਸਵਾਗਤੀ ਗੇਟਾਂ ਦੇ ਅੰਦਰਲੇ ਸਮੂਹ ਸ਼ਰਾਬ ਦੇ ਠੇਕੇ ਤੇ ਮੀਟ , ਤੰਬਾਕੂ ਵਾਲੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਕੀਤੀ ਸੀ ਜਿਸਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਸ਼ਰਾਬ ਦੇ ਸਾਰੇ ਠੇਕੇ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ । ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਹੁਣ ਸੁਲਤਾਨਪੁਰ ਲੋਧੀ ਚ ਕੋਈ ਵੀ ਠੇਕਾ ਜਾਂ ਮੀਟ , ਤੰਬਾਕੂ ਵਾਲੀ ਦੁਕਾਨ ਖੁੱਲੀ ਦੇਖੀ ਤਾਂ ਉਹ ਖਾਲਸਾ ਰਵਾਇਤ ਅਨੁਸਾਰ ਬਣਦੀ ਕਾਰਵਾਈ ਕਰਨ ਨੂੰ ਮਜਬੂਰ ਹੋਣਗੇ । ਉਨ੍ਹਾਂ ਪੰਜਾਬ ਸਰਕਾਰ ਤੇ ਸਮੂਹ ਪੁਲਿਸ ਤੇ ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਅੱਜ ਤੋਂ ਹੀ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧੰਨਵਾਦ ਕਰਦੇ ਕੀਤਾ ਤੇ ਮੰਗ ਕੀਤੀ ਕਿ ਬਾਕੀ ਤੰਬਾਕੂ ਤੇ ਮੀਟ ਵਾਲੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਜਾਣ ।ਇਸ ਸਮੇ ਉਨ੍ਹਾਂ ਨਾਲ ਭਾਈ ਗੁਰਦੇਵ ਸਿੰਘ ਸਲੇਮਾਂ ਪ੍ਰਧਾਨ ਜਲੰਧਰ , ਬਾਬਾ ਸਵਰਨਜੀਤ ਸਿੰਘ ਆਗੂ ਬੁੱਢਾ ਦਲ ਤਰਨਾ ਦਲ , ਭਾਈ ਕਿਰਪਾ ਸਿੰਘ ਪੈਨਲ ਮੈਂਬਰ ਆਲ ਇੰਡੀਆ ਕਮੇਟੀ , ਬਲਜੀਤ ਸਿੰਘ ਮੰਡ ਜਿਲ੍ਹਾ ਕਪੂਰਥਲਾ  ਪ੍ਰਧਾਨ , ਬਲਵਿੰਦਰ ਸਿੰਘ ਮਿੱਠੜਾ ਤੇ ਹੋਰਨਾਂ ਸ਼ਿਰਕਤ ਕੀਤੀ ।

LEAVE A REPLY