ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਸੀਨੀਅਰਤਾ ਦੇ ਆਧਾਰ ‘ਤੇ ਹੋਵੇ 

0

ਨਵੀਂ ਦਿੱਲੀ, ਆਵਾਜ਼ ਬਿਊਰੋ-ਸੁਪਰੀਮ ਕੋਰਟ ਦੇ ਕਲੇਜੀਅਮ ਨੇ ਕੇਂਦਰ ਦੇ ਇੱਕ ਰਾਜਾਂ ਨੂੰ ਖਾਰਜ ਕਰਦਿਆਂ ਹੋਇਆਂ ਅੱਜ ਫਿਰ ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਏ.ਐੱਸ.ਬੋਪੰਨਾ ਨੂੰ ਸੁਪਰੀਮ ਕੋਰਟ ਦੇ ਜੱਜ ਬਣਾਉਣ ਦੀ ਸਿਫਾਰਸ਼ ਕੀਤੀ। ਸਰਕਾਰ ਨੇ ਇਨ•ਾਂ ਦੋਵਾਂ ਨਾਵਾਂ ਲਈ ਪਹਿਲੀ ਸਿਫਾਰਸ਼ ਸੀਨੀਅਰਤਾ ਅਤੇ ਖੇਤਰੀ ਪ੍ਰਤੀਨਿਧਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਪਸ ਕਰ ਦਿੱਤੀ ਸੀ ਅਤੇ ਕਲੇਜੀਅਮ ਨੂੰ ਇਨ•ਾਂ ਉੱਪਰ ਮੁੜ ਵਿਚਾਰ ਲਈ ਕਿਹਾ ਸੀ।
ਹੁਣ ਕਲੇਜੀਅਮ ਨੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਹਾਈਕੋਰਟਾਂ ਦੇ ਜੱਜਾਂ ਦੀ ਸੀਨੀਅਰਤਾ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ ਅਤੇ ਉਨ•ਾਂ ਦੀ ਯੋਗਤਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਝਾਰਖੰਡ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਅਨਿਰੁਧ ਬੋਸ ਆਲ ਇੰਡੀਆ ਪੱਧਰ ‘ਤੇ ਸੀਨੀਅਰਤਾ ਵਿੱਚ 12ਵੇਂ ਨੰਬਰ ‘ਤੇ ਅਤੇ ਗੋਹਾਟੀ ਹਾਈਕੋਰਟ ਦੇ ਮੁੱਖ ਜੱਜ ਏ.ਐੱਸ.ਬੋਪੰਨਾ 36ਵੇਂ ਨੰਬਰ ‘ਤੇ ਹਨ।
ਇਸ ਤੋਂ ਇਲਾਵਾ ਕਲੇਜੀਅਮ ਨੇ ਜਸਟਿਸ ਬੀ.ਆਰ.ਗਵਈ ਅਤੇ ਜਸਟਿਸ ਸੂਰਯਾ ਕਾਂਤਦੇ ਨਾਂਅ ਵੀ  ਸਰਕਾਰ ਨੂੰ ਭੇਜੇ ਹਨ। ਜਸਟਿਸ ਗਵਈ ਬੰਬੇ ਹਾਈਕੋਰਟ ਦੇ ਜੱਜ ਹਨ, ਜਦੋਂ ਕਿ ਜਸਟਿਸ ਸੂਰਯਾਕਾਂਤ ਹਿਮਾਚਲ ਹਾਈਕੋਰਟ ਦੇ ਮੁੱਖ ਜੱਜ ਹਨ।

About Author

Leave A Reply

whatsapp marketing mahipal