ਸੀ.ਸੀ.ਆਈ. ਦਫਤਰਾਂ ਦਾ ਘਿਰਾੳ ਕਰੇਗੀ ਆੜ੍ਹਤੀ ਐਸੋਸੀਏਸ਼ਨ : ਵਿਜੈ ਕਾਲੜਾ

0
112

ਸ੍ਰੀ ਮੁਕਤਸਰ ਸਾਹਿਬ ਭਜਨ ਸਿੰਘ ਸਮਾਘ
ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਮੰਡੀ ਕਰਨ ਬੋਰਡ ਦੇ ਵਾਇਸ ਚੇਅਰਮੈਨ ਵਿਜੈ ਕਾਲੜਾ ਨੇ ਬੁੱਧਵਾਰ ਨੂੰ ਮੁਕਤਸਰ ਵਿਖੇ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਰਪੋਰੇਸ਼ਨ ਆਫ ਇੰਡੀਆ ਆੜ੍ਹਤੀ ਅਤੇ ਕਿਸਾਨਾਂ ਵਿਰੁੱਧ ਨੀਤੀ ਅਪਨਾਉਦੇ ਹੋਏ ਨਰਮਾ ਫਸਲ ਦੀ ਸਿੱਧੀ ਖਰੀਦ ਕਰਨ ਦਾ ਫੈਸਲਾ ਕਰ ਰਹੀ ਹੈ। ਪਰ ਆੜ੍ਹਤੀ ਐਸੋਸੀਏਸ਼ਨ ਸੀ.ਸੀ.ਆਈ. ਦੇ ਇਸ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਣਗੇ। ਉਹਨਾਂ ਨੇ ਕਿਹਾ ਕਿ ਸੀ.ਸੀ.ਆਈ. ਨੇ ਪਿਛਲੇ ਸਾਲ ਹੀ ਸਿੱਧੀ ਖਰੀਦ ਕਰਨ ਦਾ ਫੈਸਲਾ ਲਿਆ ਸੀ। ਪਰ ਸਫਲ ਨਹੀਂ ਹੋ ਪਾਇਆ ਸੀ। ਉਹਨਾਂ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਕਿਸਾਨ ਵਰਗ ਤੇ ਵੀ ਖਾਸਾ ਪ੍ਰਭਾਵ ਪਾਵੇਗਾ। ਜੇਕਰ ਸਰਕਾਰ ਦੀਆਂ ਇਹ ਏਜੰਸੀਆਂ ਸਿੱਧੀ ਖਰੀਦ ਕਰਕੇ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਨੀਤੀ ਅਪਣਾਉਦੀ ਹੈ ਤਾਂ ਪੰਜਾਬ ਮੰਡੀ ਕਰਨ ਬੋਰੜ ਦੇ ਕਾਨੂੰਨ ਅਤੇ ਇਸਦੀਆਂ ਸ਼ਕਤੀਆਂ ਖਤਮ ਹੋ ਕੇ ਰਹਿ ਜਾਣਗੀਆਂ। ਜਦਕਿ ਇਹਨਾਂ ਨੂੰ ਉਸਾਰਨ ਤੇ ਹੀ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਉਹਨਾਂ ਨੇ ਆੜਤੀ ਵਰਗ ਦੀ ਮਜਬੂਰੀ ਬਿਆਨ ਕਰਦੇ ਹੋਏ ਕਿਹਾ ਕਿ ਆੜਤੀ ਭਰਾਵਾਂ ਨੇ ਬੈਂਕਾਂ ਕੋਲੋਂ ਕਰਜਾ ਲੈ ਕੇ ਦੁਕਾਨਾਂ ਖੜੀਆਂ ਕੀਤੀਆਂ ਹਨ, ਜਿਨਾਂ ਦੇ ਸਿਰ ਤੇ ਉਹਨਾਂ ਦੇ ਪਰਿਵਾਰ ਦਾ ਪਾਲਨ ਪੋਸ਼ਣ ਹੋ ਰਿਹਾ ਹੈ। ਪਰ ਸਿੱਧੀ ਖਰੀਦ ਦੀ ਨੀਤੀ ਅਪਣਾ ਕੇ ਕਿਸਾਨ ਅਤੇ ਆੜਤੀ ਦੇ ਰਿਸ਼ਤੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਕਤ ਨੀਤੀਆਂ ਜਾਰੀ ਰਹੀਆਂ ਤਾਂ ਆੜਤੀ ਐਸੋਸੀਏਸ਼ਨ ਸੀ.ਸੀ.ਆਈ. ਦੇ ਦਫਤਰਾਂ ਦਾ ਘਿਰਾੳ ਕਰਨ ਤੋਂ ਵੀ ਪਿੱਛੇ ਨਹੀਂ ਹੱਟੇਗੀ। ਕਿਉਕਿ ਜੇਕਰ ਮੋਸਮ ਖਰਾਬ ਹੁੰਦਾ ਹੈ ਤਾਂ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਤੇ ਪ੍ਰਧਾਨ ਤੇਜਿੰਦਰ ਬਾਂਸਲ ਬੱਬੂ, ਵਾਇਸ ਪ੍ਰਧਾਨ ਕੇਵਲ ਕਿਸ਼ਨ ਤਨੇਜਾ, ਜਨਰਲ ਸਕੱਤਰ ਰਜੀਵ ਸਿੰਘ ਮੱਕੜ, ਜਿਲ੍ਹਾ ਪ੍ਰਧਾਨ ਨੱਥਾ ਸਿੰਘ, ਪੀਪਲ ਸਿੰਘ, ਪੁਸ਼ਪਿੰਦਰ ਸਿੰਘ ਬਰਾੜ ਜੰਡੋਕੇ, ਬੌਬੀ ਬਰਾੜ, ਅਰਮਜੀਤ ਸਿੰਘ, ਹੋਰ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਬਲਾਕ ਪ੍ਰਧਾਨ ਵੀ ਮੋਜੂਦ ਸਨ।

LEAVE A REPLY