ਸਿੰਘ ਭਾਈ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸ

0


ਡੇਰਾ ਬਾਬਾ ਨਾਨਕ (ਰਿੰਕਾ ਵਾਲੀਆ, ਸੁਮੀਤ ਅਰੋੜਾ)-ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਰਾਹੀ ਖੁੱਲਾ ਲਾਂਘਾ ਬਣ ਜਾਣ ਨੂੰ ਲੈ ਕੇ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋ ਸਿੰਘ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਤਾਂ ਵੱਲੋ ਸਥਾਨਕ ਅੰਤਰ-ਰਾਸ਼ਟਰੀ ਸਰਹੱਦ ਤੇ ਖਲੋ ਕੇ 215ਵੀਂ ਅਰਦਾਸ ਕੀਤੀ ਗਈ। ਅਰਦਾਸ ਤੋ ਬਾਅਦ ਹਿੰਦ-ਪਾਕਿ ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਦੇਸਾਂ ਦੀਆਂ ਸਰਕਾਰਾਂ ਵੱਲੋ ਗੁਰਦੁਆਰਾ ਸ੍ਰੀ ਕਰਤਾਰਪ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਇੱਕ ਇਤਿਹਾਸਕ ਫੇਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸੰਸਥਾ ਵੱਲੋ ਦੋਵਾ ਦੇਸਾਂ ਦੀਆਂ ਸਰਕਾਰਾਂ ਦਾ ਬਹੁ ਬਹੁਤ ਧੰਨਵਾਦ ਕਰਦੇ ਹਾ। ਉਨ੍ਹਾਂ ਕਿਹਾ ਕਿ ਇਹ ਲਾਂਘਾ ਖੁੱਲਣ ਨਾਲ ਦੋਵਾਂ ਦੇਸਾਂ ਕੁੜੱਤਣ ਦੂਰ ਹੋਵੇਗੀ ਤੇ ਦੋਵਾ ਦੇਸਾਂ ਦੇ ਲੋਕਾਂ ਅੰਦਰ ਆਪਸੀ ਪਿਆਰ ਭਾਈਚਾਰਕ ਸਾਂਝ ਵਧੇਗੀ। । ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ, ਸ: ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਤੋਤਾ ਸਿੰਘ, ਸ: ਗੁਰਿੰਦਰ ਸਿੰਘ ਬਾਜਵਾ, ਬਾਬਾ ਗੁਰਮੇਜ ਸਿੰਘ ਦਾਬਾਵਾਲਾ, ਨਿਰਮਲ ਸਿੰਘ ਸਾਗਰਪੁਰ, ਸੁਰਿੰਦਰ ਸਿੰਘ ਚਾਹਲ,ਇੰ: ਸੁਖਦੇਵ ਸਿੰਘ ਧਾਲੀਵਾਲ, ਸਤਨਾਮ ਸਿੰਘ ਸਾਗਰਪੁਰ, ਭੁਪਿੰਦਰ ਸਿੰਘ ਲੱਲੀਆ, ਪਵਨ ਕੁਮਾਰ ਜਲੰਧਰ , ਬਲਕਾਰ ਸਿੰਘ ਭਗਵਾਨਪੁਰ, ਪ੍ਰੀਤਮ ਸਿੰਘ ਯੂ ਐਸ ਏ, ਗੁਰਪ੍ਰੀਤ ਸਿੰਘ ਖਾਸਾਵਾਲਾ, ਜੀਵਨ ਸਿੰਘ ਵਡਾਲਾ, ਅਵਤਾਰ ਸਿੰਘ, ਅਜੈਬ ਸਿੰਘ, ਪ੍ਰੀਤਮ ਸਿੰਘ ਆਵਦਾਨ, ਅਜੈਬ ਸਿੰਘ ਗੁੰਨੋਪੁਰ,ਗੁਰਦੇਵ ਸਿੰਘ ਨਿਝੱਰ, ਪ੍ਰੀਤਮ ਸਿੰਘ ਵਦਾਨ, ਜਥੇਦਾਰ ਜਸਬੀਰ ਸਿੰਘ ਜਫਰਵਾਲ ਉਧਮ ਸਿੰਘ ਔਲਖ, ਹਰਭਜਨ ਸਿੰਘ ਰੱਤੜਵਾਂ, ਇੰਜੀਨੀਂਅਰ ਸੁਖਦੇਵ ਸਿੰਘ ਧਾਲੀਵਾਲ, ਗੁਰਮੇਜ ਸਿੰਘ ਦਾਲਮ, ਸੁਖਦੇਵ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

About Author

Leave A Reply

whatsapp marketing mahipal