ਸਾਵਧਾਨ: ਘਰੇਲੂ ਹਿੰਸਾ ਰੋਕਣ ਲਈ ਆ ਰਿਹੈ ਨਵਾਂ ਕਾਨੂੰਨ

0


ਘਰੇਲੂ ਕਲੇਸ਼ ਦੌਰਾਨ ਮਾਰ-ਕੁੱਟ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਅਤੇ ਪੀੜਤਾਂ ਦੀ ਸੁਰੱਖਿਆ ‘ਚ ਹੋਵੇਗਾ ਸੁਧਾਰ
ਔਕਲੈਂਡ – ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਦੇ ਨਿਆਂ ਮੰਤਰਾਲੇ ਵੱਲੋਂ ਨਵਾਂ ‘ਫੈਮਿਲੀ ਵਾਇਲੈਂਸ ਅਮੈਂਡਮੈਂਟ ਐਕਟ’ ਲਿਆਂਦਾ ਜਾ ਰਿਹਾ ਹੈ। ਇਸ ਦੇ ਕੁਝ ਹਿੱਸੇ ਅੱਜ 3 ਦਸੰਬਰ ਤੋਂ ਲਾਗੂ ਹੋ ਰਹੇ ਹਨ ਜਦ ਕਿ ਬਾਕੀ ਦੇ 1 ਜੁਲਾਈ 2019 ਤੋਂ ਲਾਗੂ ਹੋ ਜਾਣਗੇ। ਇਸ ਨਵੇਂ ਐਕਟ ਦਾ ਉਦੇਸ਼ ਬੱਚਿਆਂ ਅਤੇ ਕੁੱਟ-ਮਾਰ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਨੂੰ ਹੋਰ ਸੁਰੱਖਿਆ ਦੇਣਾ ਹੈ। ਗਾਲਾਂ ਕੱਢਣੀਆਂ, ਡਰਾਉਣਾ, ਧਮਕਾਉਣਾ ਅਤੇ ਗਲਾ ਤੱਕ ਘੁੱਟ ਦੇਣਾ ਘਰੇਲੂ ਹਿੰਸਾ ਦੇ ਵਿਚ ਅਕਸਰ ਸ਼ਾਮਿਲ ਹੁੰਦੇ ਹਨ। ਨਵੇਂ ਕਾਨੂੰਨ ਤਹਿਤ ਤਿੰਨ ਨਵੇਂ ਅਪਰਾਧ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ Strangulation or Suffocation ਸ਼ਾਮਿਲ ਹਨ। ਜੇਕਰ ਕੋਈ ਅਪਰਾਧ ਇਸ ਸ਼੍ਰੇਣੀ ਵਿਚ ਆ ਜਾਂਦਾ ਹੈ ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨਵੇਂ ਕਾਨੂੰਨ ਤਹਿਤ ਏਜੰਸੀਆ ਅਤੇ ਸੰਸਥਾਵਾਂ ਨੂੰ ਪੀੜ੍ਹਤਾਂ ਦੀ ਸਹਾਇਤਾ ਵਾਸਤੇ ਹੋਰ ਕਾਰਗਰ ਸਿੱਧ ਹੋਵੇਗਾ। ਪੀੜ੍ਹਤ ਹੁਣ ਵੀਡੀਓ ਰਿਕਾਰਡਿੰਗ ਦੇ ਜ਼ਰੀਏ ਆਪਣਾ ਸਬੂਤ ਵੀ ਪੇਸ਼ ਕਰ ਸਕਣਗੇ। ਅਗਲੇ ਸਾਲ ਲਾਗੂ ਹੋਣ ਵਾਲੇ ਕਾਨੂੰਨ ਦੇ ਤਹਿਤ ਦਾਜ ਦੇ ਲੋਭੀਆਂ ਨੂੰ ਵੀ ਘੇਰੇ ਵਿਚ ਲਿਆ ਜਾਵੇਗਾ। ਸੋ ਸਾਵਧਾਨ! ਨਵੇਂ ਕਾਨੂੰਨ ਤੋਂ।

About Author

Leave A Reply

whatsapp marketing mahipal