ਸਾਲਾਨਾ ਜੋੜ ਮੇਲੇ ਦੌਰਾਨ ਕੱਬਡੀ ਦਾ ਸ਼ੋਅ ਮੈਚ ਕਰਵਾਇਆ

0
341

ਝਬਾਲ/ਸਰਾਏ ਅਮਾਨਤ ਖਾਂ – ਕਿਰਪਾਲ ਸਿੰਘ ਸੋਹਲ
ਪਿੰਡ ਗੰਡੀਵਿੰਡ ਵਿਖੇ ਗੁਰਦੁਆਰਾ ਭਗਤ ਪੂਰਨ ਦਾਸ ਦੇ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਪ੍ਰੰਬਧਕ ਕਮੇਟੀ ਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕੱਬਡੀ ਦੇ ਸ਼ੋਅ ਮੈਚ ਕਰਵਾਏ ਗਏ।ਇਸ ਕਬੱਡੀ ਕੱਪ ’ਚ ਗੋਪੀ ਫਰੰਦੀਪੁਰ ਤੇ ਸ਼ੈਰੀ ਹਵੇਲੀਆਂ ਦੀ ਕਬੱਡੀ ਅਕੈਡਮੀਆਂ ਨੇ ਭਾਗ ਲਿਆ। ਕਬੱਡੀ ਦੇ ਹੋਏ ਦਿਲਕਸ਼ ਮੁਕਾਬਲੇ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸ਼ੈਰੀ ਹਵੇਲੀਆਂ ਦੀ ਟੀਮ ਨੂੰ ਗੋਪੀ ਫਰੰਦੀਪੁਰ ਦੀ ਟੀਮ ਨੂੰ 4 ਅੰਕਾਂ ਨਾਲ ਹਰਾ ਕੇ ਇਹ ਮੁਕਾਬਲਾ ਜੇਤੂ ਰਹੇ ਪਿੰਡ ਦੇ ਖੱੁਲੇ ਮੈਦਾਨ ਵਿਖੇ ਕਰਵਾਏ ਗਏ ਕਬੱਡੀ ਮੈਚ ਵਿਚ ਮੇਲਾ ਪ੍ਰਬੰਧਕਾਂ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਤੇ ਕੱਬਡੀ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਸਰਪੰਚ ਹਰਜੀਤ ਕੌਰ, ਕਾਂਗਰਸ ਦੇ ਸੂਬਾ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਬਾਬਾ ਭਗਵਾਨ ਸਿੰਘ, ਗੁਰਚਰਨ ਸਿੰਘ, ਸਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਕੀਪਾ, ਗੁਰਬਿੰਦਰ ਸਿੰਘ ਆੜਤੀ, ਕਾਲੇ ਸ਼ਾਹ, ਸਰਪੰਚ ਸਰਵਣ ਸਿੰਘ ਸੋਹਲ, ਪਿੰਕਪਾਲ ਸਿੰਘ ਚਾਹਲ, ਮਲਕੀਤ ਸਿੰਘ ਚੀਮਾ, ਇਕਬਾਲ ਸਿੰਘ ਬਾਲੇ ਸਾਹ, ਰਜਿੰਦਰ ਸਿੰਘ ਰਾਜਾ, ਗੁਰਵਿੰਦਰ ਸਿੰਘ, ਸਵਿੰਦਰ ਸਿੰਘ ਆਦਿ ਹਾਜ਼ਿਰ ਸਨ।

LEAVE A REPLY