ਸਾਬਕਾ ਮੰਤਰੀ ਮਲੂਕਾ ਵੱਲੋਂ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਤਿਆਰ ਫਸਲਾਂ ਦੇ ਹੋਏ ਨੁਕਸਾਨ ਲਈ ਤੁਰੰਤ ਮੁਆਵਜੇ ਦੀ ਮੰਗ

0
110

ਬਠਿੰਡਾ – ਗੌਰਵ ਕਾਲੜਾ
ਸੂਬੇ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਝੱਖੜ ਨਾਲ ਲੱਗ ਭੱਗ ਤਿਆਰ ਫਸਲਾਂ ਦੇ ਹੋਏ ਨੁਕਸਾਨ ਦੀ ਭਾਰਪਾਈ ਕਰਨ ਲਈ ਸਾਬਕਾ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਵੱਲੋਂ ਸੂਬਾ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾਕੇ ਮੁਆਵਜੇ ਦੀ ਮੰਗ ਕੀਤੀ । ਮਲੂਕਾ ਨੇ ਕਿਹਾ ਕਿ ਇਸ ਵਾਰ ਲਗਾਤਾਰ ਭਾਰੀ ਮੀਂਹ ਪੇਣ ਕਾਰਣ ਸੂਬੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਰਹੀ । ਪਹਿਲਾਂ ਹੋਈ ਬਾਰਿਸ਼ ਨਾਲ ਲੋਕਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਦਾ ਸਰਕਾਰ ਵੱਲੋਂ ਹਾਲੇ ਤੱਕ ਕੋਈ ਮੁਆਵਜਾ ਨਹੀਂ ਦਿੱਤਾ ਗਿਆ । ਕਿਸਾਨ ਉਸ ਆਰਥਿਕ ਬੇਝ ਤੋਂ ਉੱਭਰੇ ਵੀ ਨਹੀਂ ਸਨ, ਤੇ ਉਨ੍ਹਾਂ ਨੂੰ ਤਿਆਰ ਫਸਲਾਂ ਤੋਂ ਕੁਝ ਉਮੀਦਾਂ ਸਨ । ਦੋ ਦਿਨ ਪਹਿਲਾਂ ਹੋਈ ਬਾਰਿਸ਼ ਤੇ ਝੱਖੜ ਨਾਲ ਹੋਏ ਭਾਰੀ ਨੁਕਸਾਨ ਨਾਲ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ । ਮਲੂਕਾ ਨੇ ਕਿਹਾ ਕਿ ਕਿਸਾਨ ਦੇਸ਼ ਅਤੇ ਸੂਬੇ ਦੇ ਅੰਨਦਾਤਾ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦਾ ਕਿਸਾਨ ਭਾਰੀ ਆਰਥਿਕ ਮੰਦੀ ਦਾ ਸ਼ਿਕਾਰ ਹੈ । ਮਲੂਕਾ ਨੇ ਕਿਹਾ ਕਿ ਬੇਸ਼ੱਕ ਮੀਂਹ, ਝੱਖੜ ਤੇ ਹੜ ਕੁਦਰਤੀ ਆਫਤਾਂ ਹਨ, ਪਰ ਕੋਈ ਵੀ ਸਰਕਾਰ ਇਸ ਨੂੰ ਕੁਦਰਤੀ ਆਫਤ ਕਹਿਕੇ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀ । ਮਲੂਕਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਤੁਰੰਤ ਗਿਰਦਾਵਰੀ ਦੇ ਆਦੇਸ ਦਿੱਤੇ ਜਾਣ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਅਰਥਚਾਰਾ ਕਿਸਾਨਾਂ ਤੇ ਨਿਰਭਰ ਕਰਦਾ ਹੈ ਤੇ ਦੇਸ਼ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਸੂਬਾ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਵੀ ਕਿਸਾਨਾਂ ਲਈ ਕੁਝ ਰਿਆਇਤਾਂ ਅਤੇ ਮੁਆਵਜੇ ਦਾ ਐਲਾਨ ਕਰੇ। ਇਸ ਮੌਕੇ ਉਨ੍ਹਾਂ ਦੇ ਨਾਲ ਸੱਤਪਾਲ ਗਰਗ, ਸੁਰਿੰਦਰ ਜੈੜਾ, ਹੈਪੀ ਬਾਂਸਲ, ਨਰੇਸ਼ ਸੀਏ, ਹਰਿੰਦਰ ਹਿੰਦਾ, ਨਿਰਮਲ ਗਿੱਲ ਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

LEAVE A REPLY