ਸਹੁਰੇ ਪਰਿਵਾਰ ਅਤੇ ਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਆਤਮਹੱਤਿਆ

0

ਮੱਲਾਂਵਾਲਾ ਗੁਰਦੇਵ ਸਿੰਘ
ਬੀਤੇ ਦਿਨ ਪੁਲਿਸ ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਫੱਤਾ ਬੋੜਾ ਦੇ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋ ਤੰਗ ਆ ਕੇ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਥਾਣਾ ਮੱਲਾਂਵਾਲਾ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਿਰਤਕ ਦੇ ਪਿਤਾ ਦੇ ਲਿਖਤ ਬਿਆਨ ਮੁਤਾਬਕ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਸੁਖਦੇਵ ਸਿੰਘ ਦੇ ਪਿਤਾ ਮੰਗਲ ਸਿੰਘ ਵਾਸੀ ਫੱਤਾ ਬੋੜਾ ਨੇ ਪੁਲਿਸ ਨੂੰ ਦਿੱਤੇ ਲਿਖਤ ਬਿਆਨ ਮੁਤਾਬਕ ਦੱਸਿਆ ਕਿ ਲੱਗਭਗ ਇਕ ਸਾਲ ਪਹਿਲਾਂ ਉਸ ਦੇ ਲੜਕੇ ਦੀ ਸ਼ਾਦੀ ਜੋਤੀ ਪੁੱਤਰੀ ਫਲਕੂ ਸਿੰਘ ਛਾਗਾਂ ਰਾਏ ਦੇ ਨਾਲ ਹੋਈ ਸੀ ਜਿਸ ਦੇ ਕੋਈ ਔਲਾਦ ਨਹੀ ਹੋਈ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਪਤੀ ਪਤਨੀ ਦਾ ਅਕਸਰ ਝਗੜਾ ਰਹਿੰਦਾ ਸੀ ਅਤੇ ਝਗੜੇ ਦੇ ਬਾਅਦ ਆਪਣੇ ਪੇਕੇ ਚੱਲੀ ਜਾਂਦੀ ਸੀ ਇਸ ਸਬੰਧ ਵਿੱਚ ਕਈ ਵਾਰ ਪਿੰਡ ਦੀ ਪੰਚਾਇਤ ਨੇ ਵੀ ਫੈਸਲਾ ਕਰਵਾਇਆ ਸੀ। ਮਿ੍ਰਤਕ ਸੁਖਦੇਵ ਸਿੰਘ ਦੇ ਪਿਤਾ ਮੰਗਲ ਸਿੰਘ ਨੇ ਅੱਗੇ ਦੱਸਿਆ ਕਿ ਜੋਤੀ ਦਾ ਪਿਤਾ ਫਲਕੂ ਸਿੰਘ, ਦਾਦਾ ਸਹੁਰਾ ਤੇਜਾ ਸਿੰਘ, ਅਤੇ ਮਾਮਾ ਸਹੁਰਾ ਬਿੰਦਰ ਸਿੰਘ ਆਦਿ ਆਣਕੇ ਮੇਰੇ ਲੜਕੇ ਸੁਖਦੇਵ ਸਿੰਘ ਨੂੰ ਗਾਲੀ ਗਲੋਚ ਅਤੇ ਡਰਾਉਦੇ ਧਮਕਾਉਂਦੇ ਰਹਿੰਦੇ ਸਨ ਕਿ ਤੈਨੂ ਅਤੇ ਤੇਰੇ ਪਰਿਵਾਰ ਨੂੰ ਦਾਜ ਦਹੇਜ ਮੰਗਣ ਦੇ ਦੋਸ਼ ਵਿੱਚ ਫਸਾ ਦੇਵਾਂਗੇ ਇਸ ਤਰ੍ਹਾਂ ਹੀ ਇਹ ਝਗੜਾ ਚੱਲਦਾ ਰਿਹਾ । 2 ਦਸੰਬਰ ਨੂੰ ਮੰਗਲ ਸਿੰਘ ਉਸਦੀ ਪਤਨੀ ਅਤੇ ਬੇਟੀ ਰੋਜਾਨਾ ਦੀ ਤਰਾ ਇੱਟਾ ਵਾਲੇ ਭੱਠੇ ਤੇ ਕੰਮ ਕਰਨ ਲਈ ਚਲੇ ਗਏ । ਸ਼ਾਮ ਨੂੰ ਜਦ ਉਹ ਕੰਮ ਤੋ ਵਾਪਸ ਘਰ ਆਏ ਤਾ ਮੇਰੇ ਲੜਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਸੱਸ ਗੁਰੋ ਅਤੇ ਜੋਤੀ ਦੀ ਨਾਨੀ ਦੋਨੋ ਝਗੜਾ ਕਰਕੇ ਜੋਤੀ ਨੂੰ ਨਾਲ ਲੈ ਗਈਆਂ ਹਨ ।ਰੋਜਾਨਾ ਦੀ ਤਰ੍ਹਾ ਅਸੀ ਆਪਣੇ ਕੰਮ ਤੇ ਚਲੇ ਗਏ ਅਤੇ ਜਦ ਸ਼ਾਮ 4 ਵਜੇ ਮੇਰੀ ਪਤਨੀ ਘਰ ਰੋਟੀ ਬਣਾਉਣ ਆਈ ਤਾ ਉਸ ਨੇ ਦੇਖਿਆ ਕਿ ਮੇਰਾ ਲੜਕਾ ਸੁਖਦੇਵ ਸਿੰਘ ਬਰਾਡੇ ਵਿੱਚ ਡਿੱਗਿਆ ਪਿਆ ਸੀ ਅਤੇ ਮੇਰੀ ਪਤਨੀ ਦੇ ਰੋਲਾ ਪਾਉਣ ਤੇ ਗਵਾਢੀਂ ਜੱਗਾ ਸਿੰਘ ਮੌਕੇ ਤੇ ਆਇਆ ਤਾ ਉਸ ਨੇ ਮੇਰੇ ਲੜਕੇ ਸੁਖਦੇਵ ਸਿੰਘ ਨੂੰ ਚੁੱਕਿਆ ਤਾ ਸੁਖਦੇਵ ਸਿੰਘ ਦੀ ਜੇਬ ਵਿਚੋ ਮੋਬਾਇਲ ਤੇ ਇਕ ਹੱਥ ਲਿਖਤ ਕਾਗਜ ਮਿਲਿਆ ਜਿਸ ਤੇ ਲਿਖਿਆ ਹੋਇਆ ਸੀ ਕਿ ਮੇਰੀ ਮੌਤ ਦੇ ਜਿੰਮੇਵਾਰ ਜੋਤੀ, ਫਲਕੂ, ਗੁਰੋ, ਬਿੰਦਰ ਮਾਮਾ ਜੋ ਕਿ ਉਕਤ ਸਹੁਰੇ ਪਰਿਵਾਰ ਤੋ ਦੁਖੀ ਹੋ ਕੇ ਮੇਰੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ ।

About Author

Leave A Reply

whatsapp marketing mahipal