ਸਵੱਛਤਾ ਚੇਤਨਾ ਸਬੰਧੀ ਕੈਂਪ ਲਗਾਇਆ

0


ਜਲੰਧਰ – ਐੱਚ.ਐੱਸ. ਲੇਹਿਲ
ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਦੇ ਕੇ. ਸੀ. ਐਲ. ਕਾਲਜੀਏਟ ਸਕੂਲ ਫਾਰ ਗਰਲਜ਼ ਵਿਚ ਐਨ. ਐਸ. ਐਸ. ਵਿਭਾਗ ਵੱਲੋਂ ਸਵੱਛਤਾ ਚੇਤਨਾ ਸੰਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਕਲਾਸ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਕਾਲਜ ਦੀ ਸਫਾਈ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਨਵਜੋਤ ਜੀ, ਸਕੂਲ ਆਰਟਸ ਇੰਚਾਰਜ਼ ਮੈਡਮ ਹਰਪ੍ਰੀਤ ਕੌਰ, ਐਨ. ਐਸ. ਐਸ. ਪ੍ਰੋਗਰਾਮ ਆਫੀਸਰ ਮੈਡਮ ਬਿੰਦੀਆਂ, ਮੈਡਮ ਚੰਦਨਪ੍ਰੀਤ ਕੌਰ ਅਤੇ ਮੈਡਮ ਸਿਮਰਜੀਤ ਕੌਰ ਮੌਜ਼ੂਦ ਸਨ, ਜਿਨ੍ਹਾਂ ਨੇ ਵਿਦਿਆਰਥਣਾਂ ਦੇ ਨਾਲ ਸਹਿਯੋਗ ਦਿੰਦਿਆ ਉਹਨਾਂ ਨੁੰ ਦਿਸ਼ਾ ਨਿਰਦੇਸ਼ ਕੀਤਾ। ਇਸ ਗਤੀਵਿਧੀ ਲਈ ਮੈਡਮ ਪਿ੍ਰੰਸੀਪਲ ਨੇ ਕਾਰਜਸ਼ੀਲ ਵਿਦਿਆਰਥਣਾਂ ਅਤੇ ਅਧਿਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ।

About Author

Leave A Reply

whatsapp marketing mahipal