ਸਰਦ ਰੁੱਤ ਦੀ ਬਰਸਾਤ, ਬਰਫਬਾਰੀ ਨੇ ਲੋਕ ਕੀਤੇ ਕਮਰਿਆਂ ਵਿੱਚ ਬੰਦ

0

ਨਵੀਂ ਦਿੱਲੀ, ਆਵਾਜ ਬਿਊਰੋ-ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਹੋਣ ਨਾਲ ਪੰਜਾਬ, ਹਰਿਆਣਾ, ਰਾਜਸਥਾਨ ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਠੰਢੀਆਂ ਹਵਾਵਾਂ ਚੱਲਣ ਦੇ ਨਾਲ ਨਾਲ ਵਰਖਾ ਅਤੇ ਗੜੇਮਾਰੀ ਹੋਣ ਨਾਲ ਲੋਕ ਘਰਾਂ ਵਿੱਚ ਹੀ ਬੰਦ ਹੋਣ ਲਈ ਮਜਬੂਰ ਹੋ ਗਏ। ਬਰਫਬਾਰੀ ਅਤੇ ਵਰਖਾ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ। ਜੰਮੂ ਕਸ਼ਮੀਰ ਦੇ ਕਈ ਖੇਤਰਾਂ ਵਿੱਚ ਭਾਰੀ ਬਰਫਬਾਰੀ ਕਾਰਨ ਕਈ ਕੌਮੀ ਅਤੇ ਰਾਜ ਮਾਰਗ ਬੰਦ ਹੋ ਗਏ। ਹਿਮਾਚਲ ਪ੍ਰਦੇਸ਼ ਵਿੱਚ ਵੀ ਐਤਵਾਰ ਜੋਰਦਾਰ ਬਰਫਬਾਰੀ ਕਾਰਨ ਤਾਪਮਾਨ 0 ਤੋਂ ਹੇਠਾਂ ਪਹੁੰਚ ਗਿਆ। ਰਾਜਧਾਨੀ ਸ਼ਿਮਲਾ ਅਤੇ ਹੋਰ ਸ਼ਹਿਰਾਂ ਦੀਆਂ ਉੱਚੀਆਂ ਪਹਾੜੀਆਂ ਵਿੱਚ ਬਰਫਬਾਰੀ ਹੋਣ ਕਾਰਨ ਸੈਲਾਨੀਆਂ ਨੇ ਭਾਵੇਂ ਮਾਹੌਲ ਆਨੰਦਦਾਇਕ ਬਣਿਆ ਹੋਇਆ ਹੈ, ਪਰ ਦਿਹਾੜੀਦਾਰਾਂ ਅਤੇ ਸੜਕਾਂ ਬਜਾਰਾਂ ਵਿੱਚ ਖੜ੍ਹ ਕੇ ਰੋਟੀ ਕਮਾਉਣ ਵਾਲਿਆਂ ਲਈ ਮੁਸ਼ਕਲ ਵਾਲੀ ਸਥਿਤੀ ਬਣੀ ਹੋਈ ਹੈ। ਵਰਖਾ ਦੇ ਨਾਲ ਨਾਲ ਹੋ ਰਹੀ ਗੜੇਮਾਰੀ ਕਾਰਨ ਕਿਸਾਨਾਂ ਅਤੇ ਬਾਗਵਾਨੀ ਕਰ ਰਹੇ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।  ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਦੋ ਦਿਨ ਇਸੇ ਤਰ੍ਹਾਂ ਹੀ ਬਦਲ ਛਾਏ ਰਹਿਣਗੇ ਅਤੇ ਵਰਖਾ ਹੋਣ ਦੇ ਨਾਲ-ਨਾਲ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਰਹਿਣਗੀਅÎਾਂ।

About Author

Leave A Reply

whatsapp marketing mahipal