ਸਰਕਾਰ ਹੁਣ ਪ੍ਰੀ-ਪੇਡ ਮੀਟਰ ਲਗਾਉਣ ਦੀ ਤਿਆਰੀ ‘ਚ

0

ਚੰਡੀਗੜ੍ਹ,(ਅਵਾਜ਼ ਬਿਊਰੋ)- ਹੁਣ ਪੰਜਾਬ ਵਿੱਚ ਪ੍ਰੀ-ਪੇਡ ਮੀਟਰ ਲੱਗਣ ਜਾ ਰਹੇ ਹਨ। ਇਸ ਸਬੰਧੀ ਪੂਰੀ ਯੋਜਨਾ ਤਿਆਰ ਕਰ ਲਈ ਹੈ ਤੇ ਜਿਸਦੇ ਲਈ ਬਕਾਇਦਾ ਟੈਂਡਰ ਵੀ ਜਾਰੀ ਕੀਤੇ ਹਨ। ਇਸਦੇ ਲਈ ਕੇਂਦਰ ਸਰਕਾਰ ਨੇ 17.71 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸ ਵਾਸਤੇ ਕੇਂਦਰ ਸਰਕਾਰ ਦੀ ਇੰਟੀਗ੍ਰੇਟਿਡ ਪਾਵਰ ਡਿਵੈਪਮੈਂਟ ਸਕੀਮ (ਆਈਪੀਡੀਐਸ) ਤਹਿਤ ਕੰਮ ਕੀਤਾ ਜਾ ਰਿਹਾ ਹੈ।ਇਸ ਯੋਜਨਾ ਹੇਠ ਪੰਜਾਬ ਦੇ 102 ਸ਼ਹਿਰਾਂ ’ਚ ਸਥਿਤ ਸਰਕਾਰੀ ਦਫਤਰਾਂ ਵਿੱਚ ਆਉਂਦੇ ਸਮੇਂ ਵਿੱਚ ਬਿਜਲੀ ਦੇ ਮੀਟਰਾਂ ਨੂੰ ਪ੍ਰੀ-ਪੇਡ ਮੀਟਰਾਂ ’ਚ ਤਬਦੀਲ ਕਰਨ ਦੀ ਯੋਜਨਾ ਨੂੰ ਪੜਾਅਵਾਰ ਅੱਗੇ ਵਧਾਇਆ ਜਾ ਰਿਹਾ ਹੈ।ਸੂਤਰ ਦੱਸਦੇ ਹਨ ਕਿ 5 ਹਜ਼ਾਰ ਪ੍ਰੀ-ਪੇਡ ਮੀਟਰਾਂ ਦੀ ਖਰੀਦ ਵਾਸਤੇ ਟੈਂਡਰ ਲਾਏ ਗਏ ਹਨ ਪਰ ਉਨ੍ਹਾਂ ਦੀ ਤਾਰੀਕ ਵਧਾਈ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਹਿਲਾਂ ਟੈਂਡਰ ਦਸੰਬਰ ਦੇ ਅਖੀਰ ਤੱਕ ਸਨ, ਜੋ ਹੁਣ ਜਨਵਰੀ ਦੇ ਅਖੀਰ ਤੱਕ ਵਧਾਏ ਜਾ ਰਹੇ ਹਨ।ਪਾਵਰਕੌਮ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਅਦਾਰੇ ਵੱਲੋਂ ਪ੍ਰੀ-ਪੇਡ ਮੀਟਰ ਲਾਉਣ ਦੀ ਯੋਜਨਾ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਸਫ਼ਲਤਾ ਦਾ ਮੁਲਾਂਕਣ ਕਰਨ ਮਗਰੋਂ ਹੀ ਅਗਲੇ ਪੜਾਅ ਵੱਲ ਵਧਿਆ ਜਾਵੇਗਾ।

About Author

Leave A Reply

whatsapp marketing mahipal