ਸਰਕਾਰ ਬਚਾਉਣ ਲਈ ਕਾਂਗਰਸ ਦੇ , ਜਨਤਾ ਦਲ ਐੱਸ ਦੇ ਸਾਰੇ ਮੰਤਰੀਆਂ ਵੱਲੋਂ ਅਸਤੀਫੇ 

0

* ਸਾਡੀ ਸਰਕਾਰ ਸਥਿਰ ਕੋਈ ਖਤਰਾ ਨਹੀਂ-ਕੁਮਾਰ ਸਵਾਮੀ

ਬੈਂਗਲੁਰੂ, ਆਵਾਜ਼ ਬਿਊਰੋ-ਕਾਂਗਰਸ-ਜਨਤਾ ਦਲ ਸੈਕੂਲਰ ਗੱਠਜੋੜ ਦੀ ਕਾਂਗਰਸ ਅਤੇ ਜਨਤਾ ਦਲ ਦੇ ਵਿਧਾਇਕਾਂ ਵੱਲੋਂ ਅਸਤੀਫੇ ਦੇਣ ਨਾਲ ਸੰਕਟ ਵਿੱਚ ਆਈ ਸਰਕਾਰ ਨੂੰ ਲੈ ਕੇ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਉੱਪਰ ਕੁਮਾਰ ਸਵਾਮੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਲਈ ਰਚੀ ਗਈ ਸਾਜਿਸ਼ ਕਰਾਰ ਦੇਣ ਤੋਂ ਬਾਅਦ ਕੁਰਸੀ ਮੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਤਿਆਗ ਦਿਖਾਉਂਦਿਆਂ ਕਰਨਾਟਕ ਵਿੱਚ ਆਪਣੇ ਉਪ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਦੇ ਅਸਤੀਫੇ ਦਿਵਾ ਦਿੱਤੇ ਹਨ। ਇਸੇ ਦੌਰਾਨ ਜਨਤਾ ਦਲ ਐੱਸ. ਦੇ ਸਾਰੇ ਮੰਤਰੀਆਂ ਨੇ ਵੀ ਅਸਤੀਫੇ ਦੇ ਦਿੱਤੇ ਹਨ। ਖਬਰਾਂ ਹਨ ਕਿ ਮੁੱਖ ਮੰਤਰੀ ਕੁਮਾਰ ਸਵਾਮੀ ਵੀ ਕਿਸੇ ਵੀ ਸਮੇਂ ਅਸਤੀਫਾ ਦੇਣ ਦਾ ਐਲਾਨ ਕਰ ਸਕਦੇ ਹਨ। ਇਸ ਦੌਰਾਨ ਕੁਮਾਰ ਸਵਾਮੀ ਨੇ ਕਿਹਾ ਹੈ ਕਿ ਸਾਡੀ ਗੱਠਜੋੜ ਸਰਕਾਰ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਕੈਬਨਿਟ ਦੇ ਸਾਰੇ ਕਾਂਗਰਸੀ ਅਤੇ ਜਨਤਾ ਦਲ ਐੱਸ ਦੇ ਮੰਤਰੀਆਂ ਵੱਲੋਂ ਅਸਤੀਫੇ ਦੇਣ ਤੋਂ ਬਾਅਦ ਨਵਂੀਂ ਕੈਬਨਿਟ ਦਾ ਗਠਨ ਹੋਵੇਗਾ।
ਕੁਮਾਰ ਸਵਾਮੀ ਵੱਲੋਂ ਇਹ ਕਹੇ ਜਾਣ ਪਿੱਛੇ ਇਹ ਰਣਨੀਤੀ ਸਮਝੀ ਜਾ ਰਹੀ ਹੈ ਕਿ ਨਰਾਜ ਹੋ ਕੇ ਅਸਤੀਫੇ ਦੇਣ ਉਪਰੰਤ ਮੁੰਬਈ ਦੇ ਹੋਟਲ ਵਿੱਚ ਜਾ ਬੈਠੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਮੁੜ ਆਪਣੇ ਨਾਲ ਜੋੜਨ ਦੀ ਕਾਂਗਰਸ ਅਤੇ ਜਨਤਾ ਦਲ ਐੱਸ ਵੱਲੋਂ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਤਹਿਤ ਕਾਂਗਰਸ ਅਤੇ ਜਨਤਾ ਦਲ ਐੱਸ ਦੇ ਸਾਰੇ ਮੰਤਰੀਅਂ ਨੇ ਅਸਤੀਫੇ ਦੇ ਦਿੱਤੇ ਹਨ। ਨਰਾਜ ਵਿਧਾਇਕਾਂ ਨੂੰ ਮੰਤਰੀ ਬਣਾ ਕੇ ਮੌਕੇ ਦੀ ਭਾਲ ਵਿੱਚ ਬੈਠੀ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਜਾਵੇਗਾ।

About Author

Leave A Reply

whatsapp marketing mahipal