ਸਰਕਾਰੀ ਸਕੂਲ, ਭੈਣੀ ਸਾਹਿਬ ਵਿਖੇ, ਮੈਰਾਥਨ ਦੌੜਾਂ ਕਰਵਾਈਆਂ

0

ਸਾਹਨੇਵਾਲ – ਸੋਨੂੰ ਸਾਹਨੇਵਾਲ
ਵਿਭਾਗੀ ਹਦਾਇਤਾਂ ਦੇ ਮੱਦੇ ਨਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ ਵਿਖੇ ਪ੍ਰਿੰਸੀਪਲ ਸ੍ਰੀਮਤੀ ਵਰਿੰਦਰ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮੈਰਾਥਨ ਦੌੜਾਂ ਕਰਵਾਈਆਂ ਅਤੇ ਲੜਕਿਆਂ ‘ਤੇ ਲੜਕੀਆਂ ਲਈ ਵੱਖਰੇ ਵੱਖਰੇ ਪੜਾਅ ਬਣਾਏ ਗਏ। ਮੁੰਡਿਆਂ ਨੇ ਪੁਰਸ਼-ਅਧਿਆਪਕਾਂ ਨਾਲ ਭੈਣੀ ਸਾਹਿਬ ਸਕੂਲ ਤੋਂ ਲੁਧਿਆਣਾ-ਚੰਡੀਗੜ੍ਹ ਰੋਡ ਤੱਕ ਅਤੇ ਲੜਕੀਆਂ ਨੇ ਇਸਤਰੀ ਅਧਿਆਪਕਾਂ ਨਾਲ ਰਾਹ ਵਿੱਚ ਪੈਂਦੇ ਮੁਕਾਮ ਨਣਕਾਣਾ ਸਾਹਿਬ ਪਬਲਿਕ ਸਕੂਲ ਤੱਕ ਦੌੜ ਲਗਾਈ । ਲੜਕਿਆਂ ਵਿੱਚੋ ਫਸਟ ਨਵਜੋਤ ਸਿੰਘ ਸੈਕਿੰਡ ਹਰਦਿਆਲ ਸਿੰਘ ਅਤੇ ਨਰੋਤਮ ਸਿੰਘ ਥਰਡ ਰਹੇ। ਲੜਕੀਆਂ ਵਿੱਚੋਂ ਫਸਟ ਸੀਮਾ ਦੇਵੀ,ਸੈਕਿਡ ਕਿਰਨਪ੍ਰੀਤ ਕੌਰ ਅਤੇ ਥਰਡ ਕਮਲਜੀਤ ਕੌਰ ਰਹੀਆਂ । ਪੁਰਸ਼ ਅਧਿਆਪਕਾਂ ਵਿੱਚੋ ਸ.ਦਲਜੀਤ ਸਿੰਘ ਲੈਕ.ਫਸਟ, ਸ਼੍ਰੀ ਅਸ਼ੋਕ ਕੁਮਾਰ, ਲੈਕ. ਸੈਕਿੰਡ ਅਤੇ ਸ.ਜਸਵਿੰਦਰ ਸਿੰਘ ਰੁਪਾਲ ਲੈਕ. ਥਰਡ ਰਹੇ। ਇਸਤਰੀ ਅਧਿਆਪਕਾਂ ਵਿਚੋਂ ਸ੍ਰੀ ਮਤੀ ਦਲਜਿੰਦਰ ਕੌਰ ਫਸਟ,ਸ਼੍ਰੀ ਮਤੀ ਸੰਜੂ ਗੌਤਮ ਸੈਕਿੰਡ ਅਤੇ ਸ਼੍ਰੀ ਮਤੀ ਪਰੌਮਿਲਾ ਗੁਪਤਾ ਥਰਡ ਰਹੀਆਂ। ਸਮਾਗਮ ਦੌਰਾਨ ਮੈਰਾਥਨ ਦੌੜ ਦੇ ਜੇਤੂ ਵਿਦਿਆਂਰਥੀਆਂ ਅਤੇ ਅਧਿਆਪਕਾਂ ਨੂੰ ਮੈਡਲਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਦਲਜੀਤ ਸਿੰਘ , ਅਸ਼ੋਕ ਕੁਮਾਰ, ਪਰਦੀਪ ਕੁਮਾਰ ਸੈਣੀ ਅਤੇ ਜਸਵਿੰਦਰ ਸਿੰਘ ਰੁਪਾਲ ਵਲੋਂ  ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਿਤ੍ਰ ਕੀਤਾ ਗਿਆ ਅਤੇ ਵਿਸਰ ਚੁੱਕੀਆਂ ਵਿਰਾਸਤੀ ਖੇਡਾਂ ਛੂਹਣ-ਛੁਹਾਈ, ਕੋਟਲਾ ਛਪਾਕੀ,ਅੰਨ੍ਹਾ ਝੋਟਾ, ਬਿੱਲੀ ਚੂਹਾ, ਮਸੌੜ ਘੋੜੀ, ਬਾਂਦਰ ਕੀਲਾ, ਪਿੱਠੂ, ਪੀਚੋ ਬੱਕਰੀ, ਖੂੰਜਾ ਰੋਕਣ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਦੇ ਗਰੁਪ ਬਣਾ ਕੇ ਇਹ ਸਾਰੀਆਂ ਖੇਡਾਂ ਅਧਿਆਪਕਾਂ ਦੀ ਨਿਰਾਨੀ ਵਿੱਚ ਖੇਡੀਆਂ ਗਈਆਂ।

About Author

Leave A Reply

whatsapp marketing mahipal