ਸਰਕਾਰੀ ਐਲੀਮੈਂਟਰੀ ਸਕੂਲ ਆਕੜ ਨੂੰ ਭੇਟ ਕੀਤਾ ਵਾਟਰ ਕੂਲਰ

0
99

ਰਾਜਪੁਰਾ – ਸੁਖਦੇਵ ਗਗਨ
ਰਾਜਪੁਰਾ ਨੇੜਲੇ ਪਿੰਡ ਆਕੜ ਦੇ ਸਰਕਾਰੀ ਅਲੀਮੈਂਟਰੀ ਸਕੂਲ ਨੂੰ ਐਸਬੀਆਈ ਬੈਂਕ ਬ੍ਰਾਂਚ ਆਕੜ ਵਿਖੇ ਕਲਰਕ ਪਦ ‘ਤੇ ਤਾਇਨਾਤ ਗੁਰਇਕਬਾਲ ਸਿੰਘ ਵੱਲੋਂ ਆਪਣੀ ਪਤਨੀ ਪ੍ਰੀਤੀ ਦੀ ਯਾਦ ਵਿੱਚ ਵਾਟਰ ਕੂਲਰ ਭੇਂਟ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਪਹੁੰਚੇ ਸਾਬਕਾ ਵਿਧਾਇਕ ਘਨੋਰ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਸਤਨਾਮ ਸਿੰਘ ਆਕੜ ਸਾਬਕਾ ਸਰਪੰਚ ਨੇ ਵਾਟਰ ਕੂਲਰ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਹੁਣ ਸਕੂਲ ਵਿੱਚ ਵਾਟਰ ਕੂਲਰ ਲੱਗਣ ਨਾਲ ਸਕੂਲੀ ਬੱਚਿਆਂ ਨੂੰ ਸਾਫ ਅਤੇ ਸੁੱਧ ਪਾਣੀ ਪੀਣ ਲਈ ਮਿਲੇ ਕਰੇਗਾ। ਇਸ ਮੌਕੇ ਸਾਬਕਾ ਸਰਪੰਚ ਸਤਨਾਮ ਸਿੰਘ ਆਕੜ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਸੇਹਰਾ ,ਨਰੇਸ਼ ਕੁਮਾਰ ਸਮੇਤ ਸਕੂਲ ਸਟਾਫ ਮੌਜੂਦ ਸੀ।

LEAVE A REPLY