ਸਕੂਲ ਪਿੰਡ ਰੋਹਟਾ ਵਿਖੇ 69ਵਾਂ ਵਣ ਮਹਾਉਤਸਵ ਮਨਾਇਆ

0

ਨਾਭਾ – ਰਾਜਿੰਦਰ ਸਿੰਘ ਕਪੂਰ – ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ, ਪਿੰਡ ਰੋਹਟਾ (ਨਾਭਾ) ਵਿਖੇ ਪ੍ਰਿੰਸੀਪਲ ਸ੍ਰੀ ਗਣੇਸ਼ ਗੁਪਤਾ ਦੀ ਅਗਵਾਈ ਹੇਠ 69ਵਾਂ ਵਣ ਮਹਾਂਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ 60 ਤੋਂ ਵੱਧ ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ। ਇਹਨਾਂ ਵਿੱਚ ਅੰਬ, ਜ਼ਾਮਨ, ਨਾਸ਼ਪਾਤੀ, ਅਮਰੂਦ, ਚੀਕੂ, ਨਿੰਬੂ, ਕੇਲਾ, ਆਂਵਲਾ, ਐਰੋ ਕੇਰੀਆ, ਫੌਕਸ ਟੇਲ, ਬਾਟਲ ਪਾਮ, ਡੇਟ ਪਾਮ, ਰਾਤ ਦੀ ਰਾਣੀ, ਪਿੱਪਲ, ਡੇਕਾਂ ਆਦਿ ਸ਼ਾਮਿਲ ਹਨ। ਪਿੰ੍ਰਸੀਪਲ ਸ੍ਰੀ ਗਣੇਸ਼ ਗੁਪਤਾ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਮੂਹ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਚੰਦਨ ਗੋਇਲ, ਅਰਵਿੰਦਰ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਨਵਨੀਤ ਕੌਰ ਭੁੱਲਰ, ਸਤਵੰਤ ਕੌਰ, ਬਿਪਨਜੀਤ ਕੌਰ, ਗੁਰਪ੍ਰੀਤ ਸਿੰਘ, ਤਰਨਦੀਪ ਸਿੰਘ, ਗੁਰਦੀਪ ਕੌਰ, ਪਵਨਦੀਪ ਕੌਰ ਤੇ ਜਗਪਾਲ ਸਿੰਘ ਆਦਿ ਮੌਜੂਦ ਸਨ।

About Author

Leave A Reply

whatsapp marketing mahipal