ਸ਼ੇਰਪੁਰ ਵਾਸੀ ਸੁਖਪਾਲ ਸਿੰਘ ਰਿੰਕੂ ਨੂੰ ਵਹੀਕਲ ਨੇ ਕੁਚਲਿਆ

0

ਸ਼ੇਰਪੁਰ ਬਲਵਿੰਦਰ ਸਿੰਘ ਛੰਨਾਂ
ਬੀਤੀ ਰਾਤ ਵਜੀਦਕੇ ਰੋਡ ਤੇ ਪੈਦਲ ਚੱਲ ਰਹੇ ਇੱਕ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਥਾਣਾ ਠੁੱਲੀਵਾਲ ਦੇ ਏਐੱਸਆਈ ਬੂਟਾ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕ ਦੀ ਪਹਿਚਾਣ ਸੁਖਪਾਲ ਸਿੰਘ ਰਿੰਕੂ ਪੁੱਤਰ ਬਾਰੂ ਸਿੰਘ ਵਾਸੀ ਪੱਤੀ ਖਲੀਲ, ਸ਼ੇਰਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਿੰਕੂ ਬਹੁਤ ਹੀ ਮਿਹਨਤੀ ਨੌਜਵਾਨ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਹ ਆਪਣੇ ਪਿੱਛੇ ਪਤਨੀ ਜਸਵੀਰ ਕੌਰ , ਇੱਕ ਬੇਟੀ ਅਤੇ ਬੇਟਾ ਛੱਡ ਗਿਆ ਹੈ। ਮਿ੍ਰਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਮਕੱਦਮਾਂ ਨੰਬਰ 87- ਧਾਰਾ 279/304 ਦੇ ਅਧੀਨ ਅਣਪਛਾਤੇ ਡਰਾਈਵਰ ਅਤੇ ਵਹੀਕਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ।

About Author

Leave A Reply

whatsapp marketing mahipal