ਸ਼ਹਿਰ ਦੇ ਉਭਰਦੇ ਖਿਡਾਰੀਆਂ ਵੱਲੋਂ ਖੇਡ ਮੈਦਾਨਾਂ ਨੂੰ ਸਾਫ ਰੱਖਣ ਦਾ ਤਹੱਈਆ : ਜਿਲ੍ਹਾ ਖੇਡ ਅਫਸਰ

0

ਐਸ.ਏ.ਐਸ.ਨਗਰ – ਵੀਨਾ ਰਾਜਪੂਤ
ਐਸ.ਏ.ਐਸ ਨਗਰ ਸ਼ਹਿਰ ਦੇ ਉਭਰਦੇ ਖਿਡਾਰੀਆਂ ਨੇ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਅੰਮਿ੍ਰਤ ਕੌਰ ਗਿੱਲ ਆਈ.ਏ.ਐਸ ਦੀ ਪ੍ਰੇਰਨਾ ਸਦਕਾ ਸ਼ਹਿਰ ਦੇ ਖੇਡ ਮੈਦਾਨਾਂ ਨੂੰ ਇਕ ਜੁਟ ਹੋ ਕੇ ਸਾਫ ਸਫਾਈ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲਈ ਹੈ ਅਤੇ ਖਿਡਾਰੀਆਂ ਨੇ ਦੋ ਸਲੋਗਨ ਜਿਸ ਵਿਚ ‘‘ਖੇਡਾਂ ਨੂੰ ਖੇਡਣ ਨਾਲ, ਜੀਵਨ ਖਸ਼ਹਾਲ ਹੈ ਰਹਿੰਦਾ’’ ਅਤੇ ‘‘ਖੂਬ ਖੇਡੋ ਤੇ ਮੈਨੂੰ ਸਾਫ ਰੱਖ, ਇਹ ਮੈਦਾਨ ਹੈ ਕਹਿੰਦਾ’’ ਦੇ ਬੈਨਰ ਹੇਠ ਖੇਡ ਮੈਦਾਨਾਂ ਦੀ ਸਫਾਈ ਕਰਨ ਦਾ ਤਹਿਈਆ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਕਰਤਾਰ ਸਿੰਘ ਨੇ ਦੱਸਿਆ ਕਿ ਐਸ.ਏ.ਐਸ ਨਗਰ ਸ਼ਹਿਰ ਵਿਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਖੇਡ ਮੈਦਾਨਾਂ ਤੋਂ ਇਲਾਵਾ ਮਲਟੀ ਪਰਪਰਜ਼ ਇੰਡੋਰ ਸਟੇਡੀਅਮ ਹਨ ਜਿਨ੍ਹਾਂ ਵਿਚ ਫੁਟਬਾਲ, ਹਾਕੀ ਅਤੇ ਹੋਰ ਖੇਡਾਂ ਲਈ ਵੱਡੇ ਵੱਡੇ ਮੈਦਾਨ ਹਨ ਜਿਨ੍ਹਾਂ ਨੂੰ ਇਸ ਸਮੇਂ ਸਫਾਈ ਦੀ ਲੋੜ ਹੈ। ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫਤਰ ਜਿਲ੍ਹਾ ਖੇਡ ਅਫਸਰ ਦੇ ਸਮੂਹ ਕਰਮਚਾਰੀਆਂ ਦੀ ਦੇਖ ਰੇਖ ਹੇਠ ਖਿਡਾਰੀਆਂ ਨੇ ਪ੍ਰਣ ਕੀਤਾ ਹੈ ਕਿ ਉਹ ਜਿਥੇ ਖੁਦ ਸਿਖਲਾਈ ਪ੍ਰਾਪਤ ਕਰਦੇ ਹਨ ਉਥੇ ਉਨ੍ਹਾਂ ਖੇਡ ਮੈਦਾਨਾਂ ਦੀ ਸਾਫ ਸਫਾਈ ਵੀ ਖੁਦ ਕਰਨਗੇ । ਇਸ ਤਰ੍ਹਾਂ ਖਿਡਾਰੀਆਂ ਨੇ ਆਪਣੇ ਪੱਧਰ ਤੇ ਖੇਡ ਮੈਦਾਨਾਂ ਦੀ ਸਫਾਈ ਕਰਨ ਦਾ ਨਿਵੇਕਲਾ ਅਤੇ ਸ਼ਲਾਘਾ ਯੋਗ ਕਦਮ ਚੁੱਕਿਆ ਹੈ ਅਤੇ ਇਹ ਪਹਿਲ ਕਦਮੀ ਪਿੰਡ ਪੱਧਰ ਦੇ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਜਿਸ ਨਾਲ ਉਹ ਵੀ ਆਪੋ ਆਪਣੇ ਖੇਡ ਮੈਦਾਨਾਂ ਦੀ ਸਫਾਈ ਅਤੇ ਖੇਡ ਮੈਦਾਨਾਂ ਦੀ ਨੁਹਾਰ ਬਦਲਣ ਲਈ ਕੰਮ ਕਰਨਗੇ ਕਿ ਉਹ ਖੇਡ ਮੈਦਾਨਾਂ ਵਿੱਚ ਸੁਚੱਜੇ ਢੰਗ ਨਾਲ ਖੇਡਾਂ ਖੇਡ ਸਕਣਗੇ । ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਖਿਡਾਰੀ ਖੇਡ ਮੈਦਾਨਾਂ ਦੀ ਸਫਾਈ ਕਰਕੇ ਸਵੱਛ ਵਾਤਾਵਰਣ ਸਿਰਜਣ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਦੇ ਆਲੇ ਦੁਆਲੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਵਾਤਾਵਰਣ ਦੀ ਸਵੱਛਤਾ ਲਈ ਵੱਖ ਵੱਖ ਕਿਸਮ ਦੇ ਪੌਦੇ ਵੀ ਲਗਾਏ ਜਾਣਗੇ ਜਿਹੜੇ ਕਿ ਵੱਡੇ ਰੁੱਖ ਬਣਕੇ ਖੇਡ ਮੈਦਾਨਾਂ ਦੀ ਸ਼ਾਨ ਵਧਾਉਣਗੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਵੀ ਬਚਾਉਣ ਦਾ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਪੌਦਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਖਿਡਾਰੀਆਂ ਵੱਲੋਂ ਲਈ ਗਈ । ਜਿਸ ਵਿੱਚ ਦਫਤਰ ਜਿਲ੍ਹਾ ਖੇਡ ਅਫਸਰ ਦੇ ਕਰਮਚਾਰੀ ਵੀ ਆਪਣੀ ਡਿਊਟੀ ਸਮਰਪਿਤ ਭਾਵਨਾ ਨਾਲ ਨਿਭਾਉਣਗੇ।

About Author

Leave A Reply

whatsapp marketing mahipal