ਸ਼ਹਿਰਾਂ ਦੇ ਵਿਕਾਸ ਨੂੰ ਲੈ ਕੇ ਪੰਜਾਬ ਦਾ ਕਿਤੇ ਵੀ ਨਾਂ ਨਹੀਂ

0


*ਵਿਸ਼ਵ ਪੱਧਰ ‘ਤੇ ਜਾਰੀ ਸੂਚੀ ਵਿੱਚ ਗੁਜਰਾਤ, ਯੂ.ਪੀ.,ਕਰਨਾਟਕ ਅਤੇ ਕਈ ਹੋਰ ਸੂਬੇ ਸ਼ਾਮਿਲ
ਜਲੰਧਰ/ਨਵੀਂ ਦਿੱਲੀ (ਆਵਾਜ਼ ਬਿਊਰੋ)-ਕਿਸੇ ਸਮੇਂ ਭਾਰਤ ਦੇ ਸਭ ਤੋਂ ਖੁਸ਼ਹਾਲ ਸਮਝੇ ਜਾਂਦੇ ਪੰਜਾਬ ਦਾ ਨਾਂ ਅੱਜ ਰਿਸ਼ਵਤਖੋਰੀ , ਭ੍ਰਿਸ਼ਟਾਚਾਰ ਅਤੇ ਗੰਦਗੀ ਫੈਲਾਉਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਦਾ ਇਹ ਨਮੂਨਾ ਵਿਸ਼ਵ ਪੱਧਰ ‘ਤੇ ਸ਼ਹਿਰਾਂ ਦੇ ਵਿਕਾਸ ਸਬੰਧੀ ਜਾਰੀ ਕੀਤੀ ਗਈ ਉਸ ਸੂਚੀ ਤੋਂ ਮਿਲਦਾ ਹੈ, ਜਿਸ ਵਿੱਚ ਗੁਜਰਾਤ, ਯੂ.ਪੀ. ਕਰਨਾਟਕ ਅਤੇ ਦੇਸ਼ ਦੇ ਹੋਰ ਕਈ ਸੂਬਿਆਂ ਦੇ ਸ਼ਹਿਰ ਮਹੱਤਵਪੂਰਨ ਪੁਜੀਸ਼ਨਾਂ ਵਿੱਚ ਚੁਣੇ ਗਏ ਹਨ। ਇਹ ਰਿਪੋਰਟ ਸਾਲ-2019 ਤੋਂ 2035 ਦੇ ਦਰਮਿਆਨ ਜੋ ਸ਼ਹਿਰ ਸਭ ਤੋਂ ਵੱਧ ਤੇਜ਼ ਆਰਥਿਕ ਵਿਕਾਸ ਕਰਨਗੇ, ਉਨ੍ਹਾਂ ਬਾਰੇ ਹੈ। ਇਸ ਰਿਪੋਰਟ ਵਿੱਚ ਜੋ ਟਾਪ-10 ਭਾਰਤ ਦੇ ਹਨ, ਉਨ੍ਹਾਂ ਵਿੱਚ ਸੂਰਤ (ਗੁਜਰਾਤ), ਆਗਰਾ (ਯੂ.ਪੀ.) ਬੈਂਗਲੁਰੂ (ਕਰਨਾਟਕ), ਹੈਦਰਾਬਾਦ (ਆਂਧਰਾ ਪ੍ਰਦੇਸ਼) ਨਾਗਪੁਰ (ਮਹਾਂਰਾਸ਼ਟਰ) ਤ੍ਰਿਪੁਰ (ਤਾਮਿਲਨਾਡੂ) ਰਾਜਕੋਟ (ਗੁਜਰਾਤ), ਤਿਰੂਚਿਰਾਪੱਲੀ (ਤਾਮਿਲਨਾਡੂ) ਚੇਨਈ (ਤਾਮਿਲਨਾਡੂ) ਵਿਜੇਵਾੜਾ (ਆਂਧਰਾ ਪ੍ਰਦੇਸ਼) ਆਦਿ ਸ਼ਾਮਿਲ ਹਨ। ਇਸ ਸੂਚੀ ਵਿੱਚ ਗੁਜਰਾਤ ਦੇ ਦੋ , ਆਂਧਰਾ ਪ੍ਰਦੇਸ਼ ਦੇ ਦੋ ਅਤੇ ਤਾਮਿਲਨਾਡੂ ਦੇ ਤਿੰਨ ਸ਼ਹਿਰ ਸ਼ਾਮਿਲ ਕੀਤੇ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਇਹ ਸ਼ਹਿਰ 2019 ਤੋਂ 2035 ਦਰਮਿਆਨ ਸਭ ਤੋਂ ਵੱਧ ਵਿਕਾਸ ਕਰਨਗੇ। ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਏਸ਼ੀਆਈ ਸ਼ਹਿਰਾਂ ਦੀ ਕੁੱਲ ਉਤਪਾਦਨ ਦਰ 2027 ਤੱਕ ਸਾਰੇ ਉੱਤਰੀ ਅਮਰੀਕੀ ਅਤੇ ਯੂਰਪੀ ਸ਼ਹਿਰਾਂ ਦੀ ਕੁੱਲ ਉਤਪਾਦਨ ਦਰ ਤੋਂ ਉੱਪਰ ਚਲੀ ਜਾਵੇਗੀ। ਸਾਲ-2035 ਤੱਕ ਇਹ 17 ਫੀਸਦੀ ਤੱਕ ਹੋ ਜਾਵੇਗੀ। ਇਹ ਵੀ ਕਿਹਾ ਗਿਆ ਹੈ ਕਿ ਅਫਰੀਕਾ ਵਿੱਚ ਤਿੰਨਜਾਨੀਆਂ ਸਭ ਤੋਂ ਵੱਧ ਵਿਕਾਸ ਵਾਲਾ ਸ਼ਹਿਰ ਹੈ।

About Author

Leave A Reply

whatsapp marketing mahipal