ਸ਼ਰਾਬ ਪੀਣ ਦੌਰਾਨ ਹੋਈ ਲੜਾਈ ‘ਚ ਕੀਤਾ ਸੀ ਪੱਥਰ ਮਾਰ ਕੇ ਕਤਲ, ਕਾਬੂ

0

http://www.bigleaguekickball.com/category/press/ cheap watson soma online

ਖੰਨਾ ਪੁਲਸ ਨੇ ਨਵੇਂ ਸਾਲ ਵਾਲੇ ਦਿਨ ਨੌਜਵਾਨ ਦਾ ਕਤਲ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਕਾਬੂ
ਖੰਨਾ, (ਕੇ ਐਲ ਸਹਿਗਲ) : -ਖੰਨਾ ਜ਼ਿਲ•ਾ ਪੁਲਸ ਨੇ ਨਵੇਂ ਸਾਲ ਵਾਲੇ ਦਿਨ ਪਿੰਡ ਰੋਡ ਮਾਜਰੀ ‘ਚ ਹੋਏ ਨੌਜਵਾਨ ਦੇ ਕਤਲ ਦੇ ਕਥਿਤ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇੱਥੇ ਪੁਲਸ ਜ਼ਿਲ•ਾ ਖੰਨਾ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਸ ਮੁਖੀ ਸੁਰੇਸ਼ ਅਰੋੜਾ, ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮ ਖਿਲ਼ਾਫ ਅਤੇ ਜੁਰਮ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਐਸ. ਪੀ. (ਆਈ.) ਜਸਵੀਰ ਸਿੰਘ ਦੀ ਨਿਗਰਾਨੀ ਹੇਠਾਂ ਡੀ. ਐਸ. ਪੀ. (ਆਈ) ਖੰਨਾ ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸਮਰਾਲਾ ਹਰਸਿਮਰਤ ਸਿੰਘ ਸ਼ੇਤਰਾ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਇੰਸ. ਬਲਜਿੰਦਰ ਸਿੰਘ, ਥਾਣਾ ਮਾਛੀਵਾੜਾ ਸਾਹਿਬ ਦੇ ਐਸ. ਐਚ. ਓ. ਇੰਸ. ਹਰਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਨਵੇਂ ਸਾਲ ਵਾਲੇ ਦਿਨ ਇੱਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਦੀ ਬੜੇ ਤਕਨੀਕੀ ਅਤੇ ਡੂੰਘਾਈ ਨਾਲ ਤਫਤੀਸ਼ ਕਰਦਿਆਂ ਉਕਤ ਅੰਨ•ੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕਰਦਿਆਂ ਮਾਮਲੇ ਦੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਉਨ•ਾਂ ਦੱਸਿਆ ਕਿ 01 ਜਨਵਰੀ ਵਾਲੇ ਦਿਨ ਗੁਰਦੀਪ ਸਿੰਘ ਨੇ ਮਾਛੀਵਾੜਾ ਪੁਲਸ ਕੋਲ ਮਾਮਲਾ ਦਰਜ ਕਰਾਇਆ ਸੀ ਕਿ ਉਸਦਾ ਭਰਾ ਜਸਵੀਰ ਸਿੰਘ (ਮ੍ਰਿਤਕ) ਪੁੱਤਰ ਪਰਮਜੀਤ ਸਿੰਘ ਵਾਸੀ ਸਿਕੰਦਰਪੁਰ ਥਾਣਾ ਮਾਛੀਵਾੜਾ ਸਾਹਿਬ ਜਿਹੜਾ ਕਿ ਪਿਛਲੇ 10 ਸਾਲਾਂ ਤੋਂ ਗਮਦੂਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦਸਮੇਸ਼ ਨਗਰ ਮਾਛੀਵਾੜਾ ਸਾਹਿਬ ਦੇ ਫਾਰਮ ਪਿੰਡ ਰੋਡਮਾਜਰੀ ਵਿਚ ਨੌਕਰੀ ਕਰਦਾ ਸੀ।ਉਹ 31 ਦਸੰਬਰ 2018 ਨੂੰ ਸਵੇਰੇ 06 ਵਜੇ ਆਪਣੇ ਮੋਟਰਸਾਈਕਲ ਨੰਬਰ ਪੀ. ਬੀ.-43 ਡੀ-3622 ਮਾਰਕਾ ਹੀਰੋ ਹਾਂਡਾ ‘ਤੇ ਸਵਾਰ ਹੋ ਕੇ ਪਿੰਡ ਰੋਡ ਮਾਜਰੀ ਵਿਖੇ ਫਾਰਮ ‘ਤੇ ਗਿਆ ਸੀ, ਪਰ ਉਹ ਰਾਤ ਨੂੰ ਘਰ ਵਾਪਸ ਨਹੀ ਆਇਆ, ਜਿਸਦਾ ਫੋਨ ਵੀ ਬੰਦ ਆ ਰਿਹਾ ਸੀ। ਫਿਰ ਉਹ ਆਪਣੇ ਤਾਏ ਦੇ ਲੜਕੇ ਹਰਭਜਨ ਸਿੰਘ ਨੂੰ ਨਾਲ ਲੈ ਕੇ ਜਸਵੀਰ ਸਿੰਘ (ਮ੍ਰਿਤਕ) ਦੀ ਭਾਲ ਕਰਨ ਲਈ ਪਿੰਡ ਰੋਡ ਮਾਜਰੀ ਫਾਰਮ ‘ਤੇ ਗਏ ਤਾਂ ਜਸਵੀਰ ਸਿੰਘ ਦਾ ਮੋਟਰਸਾਈਕਲ ਉਥੇ ਹੀ ਖੜ•ਾ ਸੀ, ਜਿਸਦੀ ਲਾਈਟ ਵੀ ਟੁੱਟੀ ਹੋਈ ਸੀ ਅਤੇ ਮੋਟਰ ਵਾਲੇ ਪਾਣੀ ਦੇ ਚੁਬੱਚੇ ਦੇ ਕੰਢੇ ‘ਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਚੁਬੱਚੇ ਵਿਚ ਹੀ ਜਸਵੀਰ ਸਿੰਘ ਦੀ ਲਾਸ਼ ਪਈ ਸੀ, ਜਿਸ ਦੇ ਸਿਰ ਵਿਚ ਸੱਜੇ ਪਾਸੇ ਸੱਟ ਦਾ ਨਿਸ਼ਾਨ ਸੀ। ਜਿਸ ਦਾ ਕਿਸੇ ਨਾਮਲੂਮ ਵਿਅਕਤੀ ਜਾਂ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ।
ਐਸ. ਐਸ. ਪੀ. ਦਹੀਆ ਅਨੁਸਾਰ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਜਸਵੀਰ ਸਿੰਘ ਜਿਹੜਾ ਕਿ ਗਮਦੂਰ ਸਿੰਘ ਦੇ ਫਾਰਮ ਹਾਊਸ ‘ਤੇ ਬਤੌਰ ਲੇਬਰ ਕਰਨ ਵਾਲੇ ਵਿਅਕਤੀਆਂ ਦੀ ਦੇਖ-ਰੇਖ ਕਰਦਾ ਸੀ। ਉਸ ਕੋਲ ਤਿੰਨ ਪ੍ਰਵਾਸੀ ਭੀਮ, ਪ੍ਰਵੀਨ, ਰਤਨ ਪੱਕੇ ਤੌਰ ‘ਤੇ ਲੇਬਰ ਦਾ ਕੰਮ ਕਰਦੇ ਸਨ। ਇਹਨਾਂ ਤੋਂ ਇਲਾਵਾ ਪ੍ਰਵਾਸੀ ਸੁਮਨ ਸ਼ਾਹ ਨੂੰ ਅਕਸਰ ਲੇਬਰ ਦੇ ਤੌਰ ‘ਤੇ ਕੰਮ ਕਰਾਉਣ ਲਈ ਬੁਲਾ ਲੈਂਦਾ ਸੀ। ਸੁਮਨ ਸ਼ਾਹ ਪੁੱਤਰ ਲੇਟ ਸ਼ਿਵ ਜੀ ਸ਼ਾਹ ਵਾਸੀ ਪਿੰਡ ਪਿੱਪਰਾ ਜ਼ਿਲ•ਾ ਸੀਤਾਮੜੀ ਬਿਹਾਰ ਹਾਲ ਵਾਸੀ ਪਿੰਡ ਰਾਜੇਵਾਲ ਰਾਜਪੂਤਾਂ ਤਹਿਸੀਲ਼ ਸਮਰਾਲਾ (ਲੁਧਿਆਣਾ) ਨੂੰ ਵੀ 31 ਦਸੰਬਰ ਦੀ ਸ਼ਾਮ ਨੂੰ ਮਟਰ ਤੋੜਨ ਲਈ ਲੇਬਰ ਤੌਰ ‘ਤੇ ਫਾਰਮ ਹਾਊਸ ਉਪਰ ਬੁਲਾਇਆ ਸੀ, ਉਸੇ ਦਿਨ ਸ਼ਾਮ ਸਮੇਂ ਸੁਮਨ ਸ਼ਾਹ ਆਪਣੇ ਘਰ ਵਾਪਸ ਚਲਾ ਗਿਆ। ਪ੍ਰੰਤੂ ਜਸਵੀਰ ਸਿੰਘ ਬਾਅਦ ਵਿਚ ਉਸਨੂੰ ਫੋਨ ਕਰਕੇ ਉਸਦੇ ਘਰ ਚਲਾ ਗਿਆ। ਜਿੱਥੇ ਦੋਨਾਂ ਨੇ ਸੁਮਨ ਸ਼ਾਹ ਦੇ ਘਰ ਹੀ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਪੀਣ ਤੋਂ ਬਾਅਦ ਸੁਮਨ ਸ਼ਾਹ, ਜਸਵੀਰ ਸਿੰਘ ਨੂੰ ਛੱਡਣ ਲਈ ਉਸਦੇ ਨਾਲ ਫਾਰਮ ਹਾਊਸ ਪਿੰਡ ਰੋਡ ਮਾਜਰੀ ਚਲਾ ਗਿਆ, ਜਿੱਥੇ ਇਹਨਾਂ ਦੋਵਾਂ ਦਾ ਸ਼ਰਾਬ ਪੀਤੀ ਦੌਰਾਨ ਕਿਸੇ ਗੱਲ ‘ਤੇ ਤਕਰਾਰ ਹੋ ਗਿਆ, ਜਿਸ ‘ਤੇ ਜਸਵੀਰ ਸਿੰਘ ਨੇ ਸੁਮਨ ਸ਼ਾਹ ਦੇ 02-03 ਥੱਪੜ ਮਾਰ ਦਿੱਤੇ, ਜਿਸ ‘ਤੇ ਦੋਸ਼ੀ ਸੁਮਨ ਸ਼ਾਹ ਨੇ ਜਸਵੀਰ ਸਿੰਘ ਦੇ ਪੱਥਰ ਮਾਰ ਕੇ, ਉਸਦਾ ਸਿਰ ਚੁਬੱਚੇ ਦੀ ਕਿਨਾਰੀ ‘ਤੇ ਮਾਰਿਆ ਜਿਸ ਕਾਰਨ ਜਸਵੀਰ ਸਿੰਘ ਦੇ ਖੂਨ ਵਹਿਣ ਲੱਗਾ ਉਸ ਤੋਂ ਬਾਅਦ ਸੁਮਨ ਨੇ ਜਸਵੀਰ ਸਿੰਘ ਨੂੰ ਚੁੱਕ ਕੇ ਪਾਣੀ ਵਾਲੇ ਚੁਬੱਚੇ ਵਿਚ ਸੁੱਟ ਦਿੱਤਾ।ਖੰਨਾ ਪੁਲਸ ਵੱਲੋਂ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ ਉਕਤ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕਰਦੇ ਹੋਏ ਦੋਸ਼ੀ ਸੁਮਨ ਸ਼ਾਹ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Author

Leave A Reply

whatsapp marketing mahipal