ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

0
126

ਸ਼ੇਰਪੁਰ – ਬਲਵਿੰਦਰ ਸਿੰਘ ਛੰਨਾ
ਸੀ ਐਚ ਸੀ ਸ਼ੇਰਪੁਰ ਵੱਲੋਂ ਸਿਵਲ ਸਰਜਨ ਸੰਗਰੂਰ ਡਾ. ਗੁਰਸ਼ਰਨ ਸਿੰਘ ਅਤੇ ਐਪੀਡੀਮਾਲੋਜਿਸਟ ਡਾ. ਉਪਾਸਨਾ ਬਿੰਦਰਾ ਸੰਗਰੂਰ ਦੇ ਦਿਸ਼ਾ ਅਨੁਸਾਰ ਪਿੰਡ ਈਨਾ ਬਾਜਵਾ ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਅੰਦਰ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਜਿਸ ਵਿੱਚ ਸੀ ਐਚ ਸੀ ਸ਼ੇਰਪੁਰ ਦੇ ਰਾਜਵੀਰ ਸਿੰਘ ਹੈੱਲਥ ਇੰਸਪੈਕਟਰ ਵੱਲੌਂ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਹੈਪੇਟਾਈਟਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਦੱਸਦਿਆਂ ਕਿਹਾ ਕਿ ਇਹ ਇੱਕ ਜਿਗਰ ਦੀ ਬਿਮਾਰੀ ਹੈ ਜੋ ਕਿ ਦੂਸ਼ਿਤ ਪਾਣੀ ,ਗਲੇ ਸੜੇ ਫਲ ਤੇ ਸਬਜ਼ੀਆਂ ਅਤੇ ਬਿਨਾਂ੍ਹ ਹੱਥ ਧੋਏ ਖਾਣਾ ਖਾਣ , ਦੂਸ਼ਿਤ ਖੂਨ ਚੜ੍ਹਾਉਣ, ਇੱਕ ਦੂਸਰੇ ਦੀਆਂ ਵਰਤੀਆਂ ਸਰਿੰਜਾਂ ਸੂਈਆਂ ਇਸਤੇਮਾਲ ਕਰਨ , ਨਸਰੀਰ ਤੇ ਟੈਟੂ ਬਨਵਉਣ ਕਾਰਣ ਗ੍ਰਸਤ ਮਾਂ ਤੋਂ ਨਵ ਜਨਮੇ ਬੱਚੇ ਨੂੰ ਹੋ ਸਕਦੀ ਹੈ । ਇਸ ਬਿਮਾਰੀ ਨੂੰ ਪਛਾਨਣ ਦੀਆਂ ਵੀ ਕੁਝ ਨਿਸ਼ਾਨੀਆਂ ਜਿਵੇਂ ਕਿ ਬੁਖਾਰ ਹੋਣਾ , ਮਾਸਪੇਸ਼ੀਆਂ ਦਾ ਦਰਦ , ਜਿਗਰ ਦਾ ਖਰਾਬ ਹੋਣਾ , ਭੁੱਖ ਘੱਟ ਲੱਗਣਾ , ਉੱਲਟੀਆਂ , ਪਿਸ਼ਾਬ ਦਾ ਪੀਲਾਪਣ, ਕਮਜ਼ੋਰੀ ਮਹਿਸੂਸ ਹੋਣਾ ਆਦਿ ਹਨ। ਇਹਨਾਂ ਨਿਸ਼ਾਨੀਆਂ ਦੇ ਦਿਖਦੇ ਹੀ ਮਰੀਜ਼ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਚ ਆਪਣਾ ਚੈੱਕ ਅੱਪ ਕਰਵਉਣਾ ਚਾਹੀਦਾ ਹੈ ਅਤੇ ਇਸ ਦੇ ਬਚਾਵ ਲਈ ਪਾਣੀ ਉਬਾਲ ਕੇ ਪੀਣਾਂ, ਪਾਣੀ ਨੂੰ ਸਾਫ ਅਤੇ ਢੱਕ ਕੇ ਰੱਖਣਾ , ਕਿਸੇ ਹੋਰ ਦੀ ਵਰਤੀ ਸਰਿੰਜ ਸੂਈ ਨਾ ਵਰਤਣਾ, ਮੇਲਿਆਂ ਆਦਿ ਤੋਂ ਟੈਟੂ ਨਾ ਬਨਵਾਉਣਾ ਅਤੇ ਸਰਕਾਰ ਤੋਂ ਮਜਜ਼ੂਰਸ਼ੁਦਾ ਬਲੱਡ ਬੈਂਕਾਂ ਤੋਂ ਹੀ ਟੈਸਟ ਕੀਤਾ ਖੂਨ ਚੜਵਾਉਣਾ ਚਾਹੀਦਾ ਹੈ ।ਨਾਲ ਹੀ ਉਹਨਾਂ ਦੱਸਿਆ ਕਿ ਹਰ ਸਰਕਾਰੀ ਡਿਸਪੈਂਸਰੀ , ਹਸਪਤਾਲ ਤੋਂ ਇਸ ਦੇ ਟੈਸਟ ਅਤੇ ਦਵਾਈ ਫਰੀ ਦਿੱਤੀ ਜਾਂਦੀ ਹੈ। ਇਸ ਮੌਕੇ ਉਨਾਂ੍ਹ ਨਾਲ ਰੇਸ਼ਮ ਸਿੰਘ ,ਜਗਸੀਰ ਸਿੰਘ ਐਮ ਪੀ ਐਚ ਡਬਲਿਊ,ਏ ਐਨ ਐਮ ਵੀਰਾ ਦੇਵੀ, ਸਮੂਹ ਆਸ਼ਾ ਵਰਕਰ ਪਿੰਡ ਈਨਾ ਬਾਜਵਾ, ਸਕੂਲ ਇੰਚਾਰਜ ਅਵਤਾਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਕੌਰ, ਅਮਨਦੀਪ ਕੌਰ ਆਦਿ ਸਟਾਫ ਮੈਂਬਰ ਵੀ ਹਾਜਰ ਸਨ।

LEAVE A REPLY