ਵਿਸ਼ਵ ਹੈਪੇਟਾਈਟਸ ਦਿਵਸ ਨੂੰ ਸਮਰਪਿਤ ‘ਜ਼ਿੰਦਗੀ ਦੁਬਾਰਾ’ ਪ੍ਰੋਗਰਾਮ ਕਰਵਾਇਆ

0

ਲੁਧਿਆਣਾ / ਅਸ਼ੋਕ ਪੁਰੀ, ਸਰਬਜੀਤ ਸਿੰਘ ਪਨੇਸਰ
ਵਿਸ਼ਵ ਹੈਪੇਟਾਈਟਸ ਦਿਵਸ ਨੂੰ ਸਮਰਪਿਤ ਇੱਕ ਪ੍ਰੋਗਰਾਮ ‘ਜ਼ਿੰਦਗੀ ਦੁਬਾਰਾ’ ਏਥੋਂ ਦੇ ਬੱਸ ਸਟੈਂਡ ਲਾਗੇ ਇੱਕ ਹੋਟਲ ਵਿੱਚ ਲਾਈਫ ਹਸਪਤਾਲ ਗਿੱਲ ਰੋਡ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਬਿਮਾਰੀ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਆਰ. ਐਸ. ਮਹੇਸ਼ਵਰੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਡਾਕਟਰਾਂ, ਮਰੀਜਾਂ ਅਤੇ ਲੋਕਾਂ ਨੂੰ ਹੈਪੇਟਾਈਟਸ ਬਾਰੇ ਜਾਗਰੂਕ ਕਰਦਿਆਂ ਇਸ ਤੋਂ ਬਚਾਅ, ਅਤੇ ਇਲਾਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੇਅਰ ਹਰਚਰਨ ਸਿੰਘ ਗੋਹਲਵੜੀਆ ਅਤੇ ਐਸ. ਐਸ. ਭੋਗਲ ਡਾਇਰੈਕਟਰ ਭੋਗਲ ਗਰੁੱਪ ਆਫ ਇੰਡਸਟਰੀਜ਼ ਨੇ ਹਸਪਤਾਲ ਵਿੱਚ ਆਮ ਲੋਕਾਂ ਦੀ ਪਹੁੰਚ ਵਿੱਚ ਆਉਂਣ ਵਾਲੇ ਖੋਲ੍ਹੇ ਗਏ ਨਵੇਂ  ਹੈਪੇਟਾਈਟਸ ਆਈਸੀਯੂ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੌਰਾਨ ਸੀਨੀਅਰ ਲੀਵਰ ਟਰਾਂਸਪਲਾਂਟ ਸਰਜਨ ਅਤੇ ਸਲਾਹਾਕਰ ਡਾ. ਗੌਰਵ ਮਹੇਸ਼ਵਰੀ ਨੇ ਕਿਹਾ ਕਿ ਹੈਪੇਟਾਈਟਸ ਇੱਕ ਸਮਾਜਕ ਬੁਰਾਈ ਵਾਂਗ ਹੈ ਅਤੇ ਬਹੁਤੇ ਲੋਕ ਇਸ ਬਿਮਾਰੀ ਦੇ ਇਲਾਜ਼ ਲਈ ਅੱਗੇ ਨਹੀਂ ਆਉਂਦੇ। ਡਾ. ਅਵਿਨਾਸ਼ ਜਿੰਦਲ ਪ੍ਰਧਾਨ ਆਈਐਮਏ ਲੁਧਿਆਣਾ, ਡਾ. ਸੂਚ ਜ਼ਿਲ੍ਹਾ ਪ੍ਰੋਗਰਾਮ ਆਫਿਸਰ, ਡਾ. ਸਰੋਜ਼ ਅੱਗਰਵਾਲ ਨੇ ਆਏ ਡਾਕਟਰਾਂ ਅਤੇ ਮਰੀਜ਼ਾਂ ਨਾਲ ਹੈਪੇਟਾਈਟਸ ਦੇ ਬਚਾਅ ਅਤੇ ਇਲਾਜ਼ ਬਾਰੇ ਗੱਲਬਾਤ ਕੀਤੀ। ਹਸਪਤਾਲ ਨੇ ਗੈਸਟਰੋ ਅਤੇ ਹੈਪੇਟਾਈਟਸ ਦੇ ਪੂਰਵ ਰੋਕਥਾਮ ਦੀ ਜਾਣਕਾਰੀ ਲਈ ਹੈਲਪਲਾਈਨ ਵੀ ਜਾਰੀ ਕੀਤੀ।

About Author

Leave A Reply

whatsapp marketing mahipal