ਵਿਰੋਧੀ ਨੇਤਾਵਾਂ ਬੰਨ ਕੇ ਨਾਲ ਲੈ ਜਾਓ-ਵੀ.ਕੇ.ਸਿੰਘ 

0

* ਦੇਸ਼ ਦੇ ਅੰਦਰ ਬੈਠੇ ਪਾਕਿ ਅਤੇ ਅੱਤਵਾਦੀਆਂ ਦੇ ਹਮਾਇਤੀਆਂ ਉੱਪਰ ਵੀ ਸਰਜੀਕਲ ਹਮਲੇ ਦੀ ਲੋੜ 

ਨਵੀਂ ਦਿੱਲੀ, ਆਵਾਜ਼ ਬਿਊਰੋ-ਸਾਬਕਾ ਫੌਜ ਮੁੱਖੀ ਅਤੇ ਮੋਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਪਾਕਿਸਤਾਨ ਵਿੱਚ ਵੜ ਕੇ ਭਾਰਤੀ ਫੌਜ ਵੱਲੋਂ ਹਮਲਾ ਕੀਤੇ ਜਾਣ ਅਤੇ ਹੋਏ ਨੁਕਸਾਨ ਸਬੰਧੀ ਸਵਾਲ ਉਠਾਉਣ ਵਾਲੇ ਕਾਂਗਰਸੀ ਅਤੇ ਹੋਰ ਵਿਰੋਧੀ ਨੇਤਾਵਾਂ ਸਬੰਧੀ ਕਿਹਾ ਕਿ ਜਦੋਂ ਪਾਕਿਸਤਾਨ ਤੇ ਅਗਲਾ ਹਮਲਾ ਹੋਇਆ ਤਾਂ ਇਨ•ਾਂ ਵਿਰੋਧੀ ਨੇਤਾਵਾਂ ਨੂੰ ਹਵਾਈ ਜਹਾਜ਼ ਦੇ ਹੇਠਾਂ ਬੰਨ• ਕੇ ਨਾਲ ਲਿਜਾਇਆ ਜਾਵੇ। ਵੀ.ਕੇ. ਸਿੰਘ ਨੇ ਕਿਹਾ ਕਿ ਜਦੋਂ ਜੰਗੀ ਜਹਾਜ ਬੰਬ ਬਰਸਾਉਣ ਤਾਂ ਇਹ ਸਾਡੇ ਵਿਰੋਧੀ ਨੇਤਾ ਹੁੰਦੇ ਨੁਕਸਾਨ ਨੂੰ ਅੱਖੀਂ ਦੇਖ ਸਕਣਗੇ। ਵੀ.ਕੇ. ਸਿੰਘ ਨੇ ਕਿਹਾ ਕਿ ਫਿਰ ਵੀ ਇਨ•ਾਂ ਦੀ ਤਸੱਲੀ ਨਾ ਹੋਵੇ ਤਾਂ ਇਨ•ਾਂ ਨੂੰ ਉੱਥੇ ਜਮੀਨ ‘ਤੇ ਉਤਾਰ ਦਿੱਤਾ ਜਾਵੇ, ਜਦੋਂ ਇਹ ਹੋਏ ਨੁਕਸਾਨ ਦੀ ਸਾਰੀ ਗਿਣਤੀ ਕਰ ਲੈਣ ਤਾਂ ਇਨ•ਾਂ ਨੂੰ ਵਾਪਸ ਭਾਰਤ ਲੈ ਆਂਦਾ ਜਾਵੇ।
ਵੀ.ਕੇ. ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਅੱਤਵਾਦ ਦਾ ਮੁਕਾਬਲਾ ਕਰਨ ਲਈ ਭਾਰਤ Îਇਜਰਾਈਲ ਦੀ ਨਕਲ ਕਰੇ, ਪਰ ਜਿਨ•ਾਂ ਨੀਤੀਆਂ ‘ਤੇ ਕਾਂਗਰਸ ਅਤੇ ਹੋਰ ਵਿਰੋਧੀ ਨੇਤਾ ਚੱਲ ਰਹੇ ਹਨ, ਉਨ•ਾਂ ਨੂੰ ਦੇਖਦਿਆਂ ਭਾਰਤ ਵੱਲੋਂ ਇਜਰਾਈਲ ਦੀ ਨਕਲ ਕਰਨਾ ਸੰਭਵ ਨਹੀਂ ਹੈ। ਵੀ.ਕੇ. ਸਿੰਘ ਨੇ ਇਹ ਵੀ ਕਿਹਾ ਕਿ ਗਵਾਂਢੀ ਦੇਸ਼ਾਂ ਵਿੱਚੋਂ ਅੱਤਵਾਦ ਖਤਮ ਕਰਨ ਲਈ ਸਰਜੀਕਲ ਹਮਲਾ ਕਰਨ ਦੇ ਨਾਲ ਨਾਲ ਅੱਤਵਾਦੀਆਂ ਦੇ ਨਾਲ ਮਿਲ ਕੇ ਚੱਲਣ ਵਾਲੇ ਭਾਰਤੀ ਨੇਤਾਵਾਂ ਉੱਪਰ ਵੀ ਇੱਕ ਸਰਜੀਕਲ ਹਮਲੇ ਦੀ ਲੋੜ ਹੈ। ਵੀ.ਕੇ. ਸਿੰਘ ਨੇ ਇਸ ਦੌਰਾਨ ਸਰਜੀਕਲ ਹਮਲੇ ਤੇ ਸਵਾਲ ਉਠਾ ਰਹੇ ਮੀਡੀਆ ਅਤੇ ਹੋਰ ਲੋਕਾਂ ਦੀ ਵੀ ਨਿੰਦਾ ਕੀਤੀ। ਵੀ.ਕੇ. ਸਿੰਘ ਨੇ ਇਹ ਵੀ ਕਿਹਾ ਕਿ ਮੈਨੂੰ ਦੇਸ਼ ਤੋਂ ਬਾਹਰ ਦਾ ਤਾਂ ਪਤਾ ਨਹੀਂ, ਪਰ ਜੋ ਸਾਡੇ ਦੇਸ਼ ਵਿੱਚ ਬੈਠੇ ਲੋਕ  ਪਾਕਿਸਤਾਨ ਦਾ ਸਫਾਇਆ ਕਰਨ ਦੀਆਂ ਗੱਲਾਂ ਕਰ ਰਹੇ ਹਨ, ਉਹ ਦੇਸ਼ ਨਾਲ ਧੋਖਾ ਕਰ ਰਹੇ ਹਨ। ਵੀ.ਕੇ. ਸਿੰਘ ਨੇ ਕਿਹਾ ਕਿ ਭਾਰਤ ਦੇ ਅੰਦਰ ਹੀ ਇੱਕ ਸਰਜੀਕਲ ਹਮਲਾ ਨਾ ਕੀਤਾ ਗਿਆ ਤਾਂ ਮੌਕਾ ਵੇਖ ਕੇ ਲੁਟੇਰੇ ਲੁੱਟਣ ਲਈ ਤਿਆਰ ਬੈਠੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਸਮੇਤ ਜੋ ਆਗੂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਸਬੂਤ ਮੰਗ ਰਹੇ ਹਨ, ਉਹ ਨਹੀਂ ਜਾਣਦੇ ਕਿ ਜੇ ਸੱਚਮੁੱਚ ਹੀ ਭਾਰਤ-ਪਾਕਿ ਦੀ ਜੰਗ ਸ਼ੁਰੂ ਹੋ ਗਈ ਤਾਂ ਪਿਆਜ-ਪੈਟਰੋਲ, ਟਮਾਟਰ ਮਹਿੰਗੇ ਹੋ ਗਏ ਤਾਂ ਸਾਰੇ ਲੋਕ ਸੜਕਾਂ ਤੇ ਆ ਜਾਣਗੇ। ਉਨ•ਾਂ ਇਹ ਵੀ ਕਿਹਾ ਕਿ ਦਾਲ ਫਰਾਈ ਖਾਣ ਦੇ ਸ਼ੌਕੀਨ ਟਮਾਟਰ ਮਹਿੰਗਾ ਹੋਣਾ ਬਰਦਾਸ਼ਤ ਨਹੀਂ ਕਰ ਸਕਣਗੇ।

About Author

Leave A Reply

whatsapp marketing mahipal