ਵਾਹਘਾ ਬਾਰਡਰ ‘ਤੇ ‘ਅਭਿਨੰਦਨ’ ਦੇ ਸਵਾਗਤ ਵਿੱਚ ਪਏ ਭੰਗੜੇ 

0

* ਵਾਦੀ ਵਿੱਚ ਮਰੇ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ
ਵਾਹਘਾ ਬਾਰਡਰ/ਸ੍ਰੀਨਗਰ, ਆਵਾਜ਼ ਬਿਊਰੋ-ਕੇਂਦਰ ਸਰਕਾਰ ਅਤੇ ਭਾਰਤੀ ਮੀਡੀਆ ਦੀ ਤਮਾਸ਼ਬੀਨੀ  ਦਾ ਅੱਜ ਭਾਰਤੀ ਸਰਹੱਦ ‘ਤੇ ਅਜਬ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ ਪਾਸੇ ਭਾਰਤ ਦੀ ਵੱਡੀ ਜਿੱਤ ਮੰਨਦੇ ਹੋਏ ੫੩ ਘੰਟਿਆਂ ਵਿੱਚ ਹੀ ਪਾਕਿਸਤਾਨ ਵੱਲੋਂ ਗ੍ਰਿਫਤਾਰ ਕੀਤੇ ਵਿੰਗ ਕਮਾਂਡਰ ਅਭਿਨੰਦਨ ਦੇ ਵਾਪਸ ਭਾਰਤ ਆ ਜਾਣ ਦੀ ਖੁਸ਼ੀ ਵਿੱਚ ਸਰਕਾਰ ਅਤੇ ਮੀਡੀਆ ਜਸ਼ਨਾਂ ਵਿੱਚ ਰੁਝਾ ਰਿਹਾ। ਦੂਸਰੇ ਪਾਸੇ ਜੰਮੂ-ਕਸ਼ਮੀਰ ਵਿੱਚ  ਸ਼ੱਕੀ ਵਿਅਕਤੀਆਂ ਨਾਲ ਕਥਿਤ ਮੁਕਾਬਲੇ ਵਿੱਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਮਾਰੇ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਕੁਪਵਾੜਾ ਦੇ ਹੰਦਵਾੜਾ ਵਿੱਚ ਸੁਰੱੱਖਿਆ ਫੋਰਸਾਂ ਨੇ ਦੋ ਕਥਿਤ ਅੱਤਵਾਦੀ ਵੀ ਮਾਰ ਦਿੱਤੇ ਸਨ। ਇਸ ਮੁਕਾਬਲੇ ਦੌਰਾਨ ਸਥਾਨਕ ਲੋਕਾਂ ਨੇ ਸੁਰੱਖਿਆ ਜਵਾਨਾਂ ਉੱਪਰ ਪਥਰਾਓ ਵੀ ਕੀਤਾ। ਇਸ ਪਥਰਾਓ ਨਾਲ ਚਾਰ ਆਮ ਨਾਗਰਿਕ ਜ਼ਖਮੀਂ ਹੋ ਗਏ।
ਅਭਿਨੰਦਨ ਦਾ ਵਾਹਘਾ ਸਰਹੱਦ ‘ਤੇ ਜਿੱਥੇ ਭੰਗੜਿਆਂ ਨਾਲ ਸਵਾਗਤ ਹੁੰਦਾ ਰਿਹਾ, ਉੱਥੇ ਵਾਦੀ ਵਿੱਚ ਕੰਟਰੋਲ ਰੇਖਾ ਨੇੜੇ ਉੜੀ ਸੈਕਟਰ ਦੀਆਂ ਕਈ ਸੁਰੱਖਿਆ ਚੌਂਕੀਆਂ ਨੇੜੇ ਕੰਟਰੋਲ ਲਾਈਨ ਤੋਂ ਰੁਕ ਰੁਕ ਕੇ ਫਾਇਰਿੰਗ ਹੁੰਦੀ ਰਹੀ। ਇਸ ਦੌਰਾਨ ਇੱਕ ਔਰਤ ਦੇ ਮਾਰੇ ਜਾਣ ਅਤੇ ਇੱਕ ਜਵਾਨ ਦੇ ਜਖਮੀਂ ਹੋ ਜਾਣ ਦੀ ਵੀ ਖਬਰ ਹੈ।

About Author

Leave A Reply

whatsapp marketing mahipal