ਵਣ ਰੇਂਜ ਅਫਸਰ ਵੱਲੋਂ ਸਬਜ਼ੀਆਂ ਦੀ ਪਨੀਰੀ ਵੰਡੀ

0

ਬਟਾਲਾ J ਜਸਵਿੰਦਰ ਬੇਦੀ, ਸੋਢੀ
ਅੱਜ ਵਣ ਰੇਜ਼ ਅਲੀਵਾਲ ਵਿਖੇ ਮਾਨਯੋਗ ਜੰਗਲਾਤ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੌਤ ਅਤੇ ਵਣ ਮੰਡਲ ਅਫਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਣ ਰੇਜ ਅਲੀਵਾਲ ਵਿਖੇ ਸ: ਅਮਰੀਕ ਸਿੰਘ ਰੇਜ਼ ਅਫਸਰ ਜੀ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਆਲੀ ਸਬਜੀਆਂ ਦੀ ਤਿਆਰ ਕੀਤੀ ਚੰਗੀ ਪਨੀਰੀ ਮੁਫਤ ਪਰਿਵਾਰਾਂ ਨੂੰ ਵੰਡੀ ਗਈ। ਜਿਸ ਵਿੱਚ ਟਮਾਟਰ, ਮਿਰਚਾਂ, ਕੱਦੂ ਆਦਿ ਦੀ ਪਨੀਰੀ ਵੰਡੀ ਗਈ । ਇਸ ਮੌਕੇ ਰੇਜ਼ ਅਫਸਰ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਸਬਜੀਆਂ ਦੀ ਪਨੀਰੀ ਵੰਡੀ ਗਈ ਤਾਂ ਜੋ ਹਰ ਘਰ ਵਿੱਚ ਆਪਣੀ ਚੰਗੀ ਸਬਜ਼ੀ ਤਿਆਰ ਹੋਵੇਗੀ। ਇਹ ਪੰਜਾਬ ਸਰਕਾਰ ਦਾ ਇਕ ਸ਼ਲਾਘਾ ਯੋਗ  ਕਦਮ ਹੈ । ਇਸ ਮੌਕੇ ਤੇ ਸ: ਰਾਮ ਸਿੰਘ ਦੇ ਨਾਲ ਵਣ ਗਾਰਡ ਰਾਕੇਸ਼ ਕੁਮਾਰ, ਹਰਸਿਮਰਨਬੀਰ ਸਿੰਘ, ਨਿਸ਼ਾਨ ਸਿੰਘ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।

About Author

Leave A Reply

whatsapp marketing mahipal