ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

0

ਜਲੰਧਰ,ਰਮੇਸ਼ ਭਗਤ:-  ਥਾਨਾ ਡਿਵੀਜਨ ਨੰਬਰ ਪੰਜ ਦੀ ਪੁਲਿਸ ਨੇ ਲੁੱਟਾਂ ਕਰਨ ਵਾਲੇ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ 2 ਨੇ ਦੱਸਿਆ ਕਿ ਏਐਸਆਈ ਗੁਲਸ਼ਨ ਕੁਮਾਰ ਪੁਲਿਸ ਪਾਰਟੀ ਸਹਿਤ ਬਬਰੀਕ ਚੌਕ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਭੀੜਭਾੜ ਵਾਲੀ ਜਗਾੱ ਅਤੇ ਸੱਬਜੀ ਮੰਡੀ ਵਿੱਚ ਲੁੱਟਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀ ਇਸ ਸਮੇਂ ਸੱਬਜੀ ਮੰਡੀ ਦੇ ਕੋਲ ਮੌਜੂਦ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਦੋਨਾਂ ਕਾਬੂ ਆ ਸੱਕਦੇ ਹਨ । ਇਸ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕੀਤੀ ਤਾਂ ਦੋ ਆਰੋਪੀਆਂ ਨੂੰ ਚੋਰੀ ਦੇ ਤਿੰਨ ਮੋਬਾਇਲਾਂ ਸਹਿਤ ਕਾਬੂ ਕਰ ਲਿਆ । ਪੁਲਿਸ ਨੇ ਫੜੇ ਗਏ ਆਰੋਪੀਆਂ ਦੀ ਪਹਿਚਾਣ ਰਾਘਵ ਉਰਫ ਗੁੱਲ ਪੁੱਤਰ ਸਤਿੰਦਰ ਸਿੰਘ ਨਿਵਾਸੀ ਬਸਤੀ ਸ਼ੇਖ ਅਤੇ ਰਾਜਾ ਪੁੱਤ ਬਲਵਿੰਦਰ ਸਿੰਘ ਨਿਵਾਸੀ ਬਸਤੀ ਨੌਂ ਦੇ ਰੂਪ ਵਿੱਚ ਦੱਸੀ ਹੈ। ਪੁਲਿਸ ਨੇ ਆਰੋਪੀਆਂ ਉੱਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਮੋਕੇ ਤੇ ਹੋਰਣਾ ਤੋਂ ਇਲਾਵਾ ਏਸੀਪੀ ਵੈਸਟ ਸਰਬਜੀਤ ਰਾਏ,ਥਾਣਾ ਪੰਜ ਦੇ ਮੁੱਖੀ ਨਿਰੱਮਲ ਸਿੰਘ ਅਤੇਥਾਣਾ ਭਾਰਗੋ ਕੈੱਪ ਦੇ ਮੁੱਖੀ ਬਲਵਿਦੰਰ ਸਿੰਘ ਵੀ ਮੋਜੂਦ ਸਨ।

About Author

Leave A Reply

whatsapp marketing mahipal