ਲੁਧਿਆਣਾ ‘ਚ ਕੱਪੜੇ ਦੀਆਂ 3 ਫ਼ੈਕਟਰੀਆਂ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਮਾਲ ਸੜ ਕੇ ਸੁਆਹ

0

ਲੁਧਿਆਣਾ ਸ਼ਹਿਰ ਦੇ ਨੂਰਾ ਵਾਲਾ ਰੋਡ ਲਾਜਪਤ ਨਗਰ ‘ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਹੈ।ਜਿਸ ਤੋਂ ਬਾਅਦ ਅੱਗ ਨੇ ਨਾਲ ਦੀਆਂ ਹੋਰ ਫੈਕਟਰੀਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ।ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਕੱਪੜੇ ਦੀਆਂ 2 ਫੈਕਟਰੀਆਂ ਨੂੰ ਅੱਗ ਲੱਗੀ ਸੀ ਪਰ ਦੇਖਦੇ -ਦੇਖਦੇ ਅੱਗ ਨੇ ਇਨ੍ਹਾਂ ਭਿਆਨਕ ਰੂਪ ਧਾਰਨ ਕਰ ਲਿਆ ਕਿ ਤੀਜੀ ਫੈਕਟਰੀ ਤੱਕ ਵੀ ਅੱਗ ਪੁੱਜ ਗਈ।ਇਸ ਦੌਰਾਨ ਅੱਗ ਲੱਗਣ ਕਾਰਨ ਫੈਕਟਰੀਆਂ ਦੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਵਿਭਾਗ ਦੀਆਂ 40 ਤੋਂ 50 ਦੇ ਕਰੀਬ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ, ਜਿਨ੍ਹਾਂ ਵਲੋਂ ਅੱਗ ਨੂੰ ਕਾਬੂ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਫਿਲਹਾਲ ਅੱਗ ‘ਤੇ ਕਾਬੂ ਪਾਉਣ ਲਈ ਖੰਨਾ, ਸਮਰਾਲਾ, ਜਗਰਾਓਂ, ਨਵਾਂਸ਼ਹਿਰ, ਫਗਵਾੜਾ ਅਤੇ ਮੁੱਲਾਂਪੁਰ ਤੋਂ ਪਾਣੀ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ।ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

About Author

Leave A Reply

whatsapp marketing mahipal