ਰਾਫੇਲ ਨਾਲ ਜੁੜੇ ਦਸਤਾਵੇਜ਼ ਰੱਖਿਆ ਮੰਤਰਾਲੇ ਵਿੱਚੋਂ ਹੋਏ ਚੋਰੀ 

0

ਸੁਪਰੀਮ ਕੋਰਟ ਨੇ ਪਾਈ ਝਾੜ ਤਾਂ ਸਰਕਾਰ ਬੋਲੀ : ਜਾਂਚ ਹੋ ਰਹੀ ਹੈ
ਨਵੀਂ ਦਿੱਲੀ, ਆਵਾਜ਼ ਬਿਊਰੋ-ਰਾਫੇਲ ਸੌਦੇ ਸਬੰਧੀ ਅੱਜ ਸੁਪਰੀਮ ਕੋਰਟ ਵਿੱਚ ਕਾਂਗਰਸ ਅਤੇ ਹੋਰ ਧਿਰਾਂ ਵੱਲੋਂ ਮੁੜ ਵਿਚਾਰ ਦੀਆਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਕਿ ਰੱਖਿਆ ਮੰਤਰਾਲੇ ਦੇ ਦਫਤਰ ਵਿੱਚੋਂ ਰਾਫੇਲ ਸੌਦੇ ਨਾਲ ਜੁੜੇ ਦਸਤਾਵੇਜ ਚੋਰੀ ਕਰਕੇ ਉਨ•ਾਂ ਨੂੰ ਆਧਾਰ ਬਣਾ ਕੇ ਵਿਰੋਧੀ ਧਿਰ ਪਟੀਸ਼ਨਾਂ ਦਾਇਰ ਕਰ ਰਹੀ ਹੈ। ਸਰਕਾਰ ਨੇ ਕਿਹਾ ਕਿ ਇਹ ਪਟੀਸ਼ਨਾਂ ਦਾਇਰ ਕਰਨ ਵਾਲੇ ਭੇਦ ਗੁਪਤ ਰੱਖਣ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਰਾਫੇਲ ਸੌਦੇ ਸਬੰਧੀ ਅਦਾਲਤ ਵੱਲੋਂ ਦਿੱਤੇ ਪਹਿਲੇ ਫੈਸਲੇ ਉੱਪਰ ਪੁਨਰ ਵਿਚਾਰ ਲਈ ਦਾਇਰ ਸਾਰੀਆਂ ਪਟੀਸ਼ਨਾਂ ਰੱਦ ਕਰ ਦੇਣੀਆਂ ਚਾਹੀਦੀਆਂ ਹਨ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਵੇਣੂ ਗੋਪਾਲ ਨੇ ਕਿਹਾ ਕਿ ਜੇ ਅੱਜ ਰਾਫੇਲ ਸੌਦੇ ਸਬੰਧੀ ਸੀ.ਬੀ.ਆਈ. ਜਾਂਚ ਹੁੰਦੀ ਹੈ ਤਾਂ ਦੇਸ਼ ਨੂੰ ਬਹੁਤ ਨੁਕਸਾਨ ਹੋਵੇਗਾ।
ਜਦੋਂ ਸਰਕਾਰੀ ਵਕੀਲ ਰੱਖਿਆ ਮੰਤਰਾਲੇ ਦੇ ਦਫਤਰ ਵਿੱਚੋਂ ਰਾਫੇਲ ਸਬੰਧੀ ਦਸਤਾਵੇਜ਼ ਚੋਰੀ ਹੋ ਜਾਣ ਦਾ ਜਿਕਰ ਕਰ ਰਹੇ ਸਨ ਤਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਰੰਜਨ ਗਗੋਈ ਨੇ ਸਖਤੀ ਨਾਲ ਪੁੱਛਿਆ ਕਿ ਜੇ ਦਸਤਾਵੇਜ ਚੋਰੀ ਹੋਏ ਹਨ ਤਾਂ ਸਰਕਾਰ ਕੀ ਕਰ ਰਹੀ ਹੈ? ਇਸ ‘ਤੇ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਜਾਂਚ ਕਰ ਰਹੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਇਹ ਦਸਤਾਵੇਜ ਚੋਰੀ ਕਰਨ ਪਿੱਛੇ ਵਿਰੋਧੀ ਧਿਰਾਂ ਨਾਲ ਰਲੇ ਹੋਏ ਮੌਜੂਦਾ ਜਾਂ ਸਾਬਕਾ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਵੀ ਹੱਥ ਹੋ ਸਕਦਾ ਹੈ।  ਉਨ•ਾਂ ਕਿਹਾ ਕਿ ਪਟੀਸ਼ਨਾਂ ਦਾਇਰ ਕਰਦਿਆਂ ਵੱਖ-ਵੱਖ ਧਿਰਾਂ ਨੇ ਜੋ ਦਸਤਾਵੇਜ ਲਗਾਏ ਹਨ, ਉਹ ਗੁਪਤ ਦਸਤਾਵੇਜ਼ ਹਨ ਅਤੇ ਉਹ ਕਿਸੇ ਜਨਤਕ ਡੋਮੇਨ ਵਿੱਚ ਨਹੀਂ ਹੋ ਸਕਦੇ। ਸੁਪਰੀਮ ਕੋਰਟ ਨੇ ਇਸ ਤੋਂ ਬਾਅਦ ਰਾਫੇਲ ਸੌਦੇ ਸਬੰਧੀ ਦਾਇਰ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ 14 ਮਾਰਚ ਤੱਕ ਮੁਲਤਵੀ ਕਰ ਦਿੱਤੀ।

About Author

Leave A Reply

whatsapp marketing mahipal