ਮੋਪਡ ਅਤੇ ਟਿੱਪਰ ਦੀ ਟੱਕਰ ਦੌਰਾਨ ਮੋਪਡ ਸਵਾਰ ਦੀ ਮੌਤ

0

ਕਲਾਨੌਰ , ਇੰਦਰ ਮੋਹਨ ਸਿੰਘ ਸੋਢੀ:- ਅੱਜ ਦੁਪਹਿਰ ਕਲਾਨੌਰ ਵਿਖੇ ਬਟਾਲੇ ਵਾਲੀ ਪੁਲੀ ਲਾਗੇ ਮੋਪਡ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਪਡ ਸਵਾਰ ਦੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਐਸ ਐੱਚ ਓ ਕਲਾਨੌਰ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਦੱਸਿਆ ਕਿ ਮੋਪਡ ਸਵਾਰ ਮੱਖਣ ਸਿੰਘ ਪਿੰਡ ਫੱਤੂਪੁਰ ਆਪਣੇ ਕਿਸੇ ਘਰੇਲੂ ਕੰਮ ਵਾਸਤੇ ਕਲਾਨੌਰ ਆਇਆ ਸੀ ਜਦੋਂ ਕਿ ਬਟਾਲੇ ਦੀ ਪੁਲੀ ਲਾਗੇ ਪਹੁੰਚਿਆ ਤਾਂ ਟਿੱਪਰ ਨਾਲ ਮੋਪਡ ਦੀ ਟੱਕਰ ਹੋ ਗਈ ਜਿਸ ਦੌਰਾਨ ਮੱਖਣ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਮੱਖਣ ਸਿੰਘ ਦੀ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਟਿੱਪਰ ਕਬਜ਼ੇ ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

About Author

Leave A Reply

whatsapp marketing mahipal