ਮੋਦੀ ਨੂੰ ਮਾਰਨ ਦੀਆਂ ਗੱਲਾਂ ਕਰਦੇ ਹਨ ਕਾਂਗਰਸੀ ਨੇਤਾ-ਮੋਦੀ

0

ਕਾਂਚੀਪੁਰਮ, ਆਵਾਜ਼ ਬਿਊਰੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਵਿੱਚ ਆਪਣੇ ਨਵੇਂ ਸਿਆਸੀ ਸਹਿਯੋਗੀਆਂ ਨਾਲ ਪਹਿਲੀ ਵਾਰ ਸਟੇਜ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਵੱਧ ਰਹੀ ਤਾਕਤ ਤੋਂ ਘਬਰਾ ਕੇ ਕਾਂਗਰਸੀ ਨੇਤਾ ਮੇਰੀ ਹੱਤਿਆ ਕਰਨ ਦੀਆਂ ਗੱਲਾਂ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਮੈਂ ਉਨ•ਾਂ ਸਭ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਆਪਣਾ ਕੰਮ ਸਿਰ ‘ਤੇ ਕੱਫਨ ਬੰਨ• ਕੇ ਕਰ ਰਿਹਾ ਹਾਂ ਅਤੇ ਮੈਂ ਕਿਸੇ ਦੀਆਂ ਗਾਲਾਂ, ਧਮਕੀਆਂ ਤੋਂ ਨਹੀਂ ਡਰਦਾ। ਕਾਂਗਰਸ ‘ਤੇ ਹਮਲਾ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਲੋਕ ਨਾ ਤਾਂ ਮਜ਼ਬੂਤ ਭਾਰਤ ਚਾਹੁੰਦੇ ਹਨ ਅਤੇ ਨਾ ਹੀ ਮਜਬੂਤ ਫੌਜ ਚਾਹੁੰਦੇ ਹਨ। ਮੋਦੀ ਨੇ ਕਿਹਾ ਕਿ ਇੱਕ ਪਰਿਵਾਰ ਦੀਆਂ ਭਰਿਸ਼ਟ ਅਤੇ ਤਾਨਾਸ਼ਾਹੀ ਸਰਗਰਮੀਆਂ ਨੇ ਦੇਸ਼ ਦਾ ਹਰ ਪਾਸਿਓਂ ਸਿਰ ਨੀਵਾਂ ਕੀਤਾ ਹੈ। ਉਨ•ਾਂ ਅੰਨਾ ਡੀ.ਐੱਮ.ਕੇ. ਆਗੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਾਰਟੀ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ਅਤੇ ਭਵਿੱਖ ਵਿੱਚ ਇਹ ਹੋਰ ਮਜਬੂਤ ਹੋਵੇਗਾ।

About Author

Leave A Reply

whatsapp marketing mahipal