ਮੋਦੀ ਦਾ ਮਜਾਕ ਉਡਾਉਂਦੇ ਖੁਦ ਹੀ ਮਜਾਕ ਦਾ ਪਾਤਰ ਬਣ ਗਏ ਰਾਹੁਲ ਗਾਂਧੀ

0

ਨਵੀਂ ਦਿੱਲੀ, ਆਵਾਜ ਬਿਊਰੋ-ਰਾਫੇਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਰੋਜਾਨਾ ਵੱਡੇ ਹਮਲੇ ਕਰ ਰਹੇ ਰਾਹੁਲ ਗਾਂਧੀ ਦਾ ਅੱਜ ਉਸ ਵੇਲੇ ਦੇਸ਼-ਵਿਦੇਸ਼ ਵਿੱਚ ਮਜਾਕ ਉੱਡਿਆ, ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜਾਕ ਉਡਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੇ ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਦੇ ਪ੍ਰੋਗਰਾਮ ਸਬੰਧੀ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਸੰਸਦ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ ਡਰ ਕੇ ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਭਾਸ਼ਣ ਦੇਣ ਚੱਲੇ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਸਵਾਲ ਕੱਲ੍ਹ ਮੈਂ ਪ੍ਰਧਾਨ ਮਤਰੀ ਮੋਦੀ ਤੋਂ ਸੰਸਦ ਵਿੱਚ ਪੁੱਛੇ ਸਨ ਉਹ ਸਵਾਲ ਅੱਜ ਵਿਦਿਆਰਥੀ ਮੋਦੀ ਤੋਂ ਯੂਨੀਵਰਸਿਟੀ ਵਿੱਚ ਪੁੱਛਣ।
ਕੁੱਝ ਸਮੇਂ ਬਾਅਦ ਰਾਹੁਲ ਗਾਂਧੀ ਨੂੰ ਸਵਾਲ ਪੁੱਛਣ ਦੀ ਕੀਤੀ ਇਸ ਅਪੀਲ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋਇਆ। ਜਦੋਂ ਉਨ੍ਹਾਂ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ ਕੀਤੀ ਤਾਂ ਸਾਰੇ ਪਾਸਿਓਂ ਉਨ੍ਹਾਂ ਦਾ ਮਜਾਕ ਉੱਡਣਾ ਸ਼ੁਰੂ ਹੋ ਗਿਆ। ਰਾਹੁਲ ਗਾਂਧੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਿਆ ਜਾਵੇ ਕਿ ਉਹ ਦੱਸਣ ਕਿ ਪਾਰੀਕਰ ਨੇ ਰਾਫੇਲ ਸੌਦੇ ਦੀਆਂ ਫਾਈਲਾਂ ਆਪਣੇ ਬੈੱਡਰੂਮ ਵਿੱਚ ਕਿਉਂ ਰੱਖੀਆਂ ਹੋਈਆਂ ਹਨ। ਰਾਹੁਲ ਗਾਂਧੀ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਟਿੱਪਣੀਆਂ ਦਾ ਭਾਜਪਾ ਨੇਤਾਵਾਂ ਨੇ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇੱਕ ਵਿਦਿਆਰਥੀ ਜੋ ਖੁਦ ਕਲਾਸ ਵਿੱਚ ਵਾਰ-ਵਾਰ ਫੇਲ੍ਹ ਹੁੰਦਾ ਹੈ, ਤਾਂ ਉਹ ਪੜ੍ਹਾਈ ਛੱਡਣ ਤੋਂ ਬਾਅਦ ਦੂਸਰਿਆਂ ਨੂੰ ਇਸੇ ਤਰ੍ਹਾਂ ਹੀ ਚੰਗੇ ਸਵਾਲ ਕਰਨ ਦੀ ਸਿੱਖਿਆ ਦਿੰਦਾ ਹੈ।

About Author

Leave A Reply

whatsapp marketing mahipal