ਮੈਰੀਕਾਮ ਨੇ ਰਚਿਆ ਨਵਾਂ ਇਤਿਹਾਸ, 6 ਗੋਲਡ ਮੈਡਲ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਾਕਸਰ ਬਣੀ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਭਾਰਤੀ ਮਹਿਲਾ ਮੁੱਕੇਬਾਜ ਐਮ.ਸੀ. ਮੈਰੀਕਾਮ ਨੇ ਵਿਸ਼ਵ ਮਹਿਲਾ ਮੁੱਕੇਬਾਜੀ ਚੈਂਪੀਅਨਸ਼ਿਪ ਵਿੱਚ 6ਵੀਂ ਵਾਰ ਗੋਲਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਹ 6 ਗੋਲਡ ਮੈਡਲ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਾਕਸਰ ਬਣ ਗਈ ਹੈ। 7 ਵਾਰ ਵਿਸ਼ਵ ਮਹਿਲਾ ਫਾਈਨਲ ਮੈਚ ਖੇਡਣ ਵਾਲੀ ਵੀ ਉਹ ਦੁਨੀਆ ਦੀ ਪਹਿਲੀ ਮੁੱਕੇਬਾਜ ਹੈ। ਮੈਰੀਕਾਮ ਨੇ ਹੁਣ ਤੱਕ ਵਿਸ਼ਵ ਚੈਂਪੀਅਨਸ਼ਿਪ ਮਹਿਲਾ ਅਤੇ ਪੁਰਸ਼ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਸ ਨੇ 6 ਸੋਨੇ ਦੇ ਅਤੇ ਇੱਕ ਚਾਂਦੀ ਦਾ ਮੈਡਲ ਜਿੱਤ ਕੇ ਕਿਊਬਾ ਦੇ ਫੈਲੈਕਸ ਸਾਵੋਨ (91 ਕਿਲੋਗ੍ਰਾਮ ਭਾਰ ਵਰਗ) ਦੀ ਬਰਾਬਰੀ ਕੀਤੀ ਹੈ। ਫੈਲੈਕਸ ਨੂੰ 1986 ਤੋਂ 1999 ਦੌਰਾਨ 6 ਗੋਲਡ ਮੈਡਲ ਅਤੇ ਇੱਕ ਚਾਂਦੀ ਦਾ ਮੈਡਲ ਜਿੱਤਿਆ ਸੀ। ਮੈਰੀਕਾਮ ਨੂੰ ਇਸ ਪ੍ਰਾਪਤੀ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ।

About Author

Leave A Reply

whatsapp marketing mahipal