ਮੁਸ਼ਕਲ ਤਾਂ ਕਾਂਗਰਸ ਦੇ ਦਿਮਾਗ ਵਿੱਚ ਹੈ-ਸੁਸ਼ਮਾ

0

ਨਵੀਂ ਦਿੱਲੀ, ਆਵਾਜ ਬਿਊਰੋ-ਰਾਫੇਲ ਸੌਦੇ ਨੂੰ ਲੈ ਕੇ ਰਾਜ ਸਭਾ ਵਿੱਚ ਚੱਲ ਰਹੀ ਖਿੱਚੋਤਾਣ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਰਾਫੇਲ ਸੌਦੇ ਨੂੰ ਲੈ ਕੇ ਦੇਸ਼ ਵਿੱਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਤਾਂ ਕਾਂਗਰਸ ਦੇ ਦਿਮਾਗ ਵਿੱਚ ਹੈ। ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਸੰਸਦ ਮੈਂਬਰ ਆਨੰਦ ਸ਼ਰਮਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਭ ਕੁੱਝ ਸਪੱਸ਼ਟ ਕਰ ਦਿੱਤਾ ਹੈ। ਫਿਰ ਵੀ ਕਾਂਗਰਸ ਨੂੰ ਜੇ ਕੋਈ ਮੁਸ਼ਕਲ ਹੈ ਤਾਂ ਇਹ ਉਸ ਦੇ ਦਿਮਾਗ ਦੀ ਹੈ, ਜਿਸ ਨੂੰ ਕੋਈ ਹੱਲ ਨਹੀਂ ਕਰ ਸਕਦਾ। ਆਨੰਦ ਸ਼ਰਮਾ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ 2015 ਦੀ ਫਰਾਂਸ ਯਾਤਰਾ ਦੇ ਵੇਰਵੇ ਜਨਤਕ ਕਰੇਗੀ। ਆਨੰਦ ਸ਼ਰਮਾ ਨੇ ਕਿਹਾ ਸੀ ਕਿ ਜੇ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੀ ਮੁਲਾਕਾਤ ਦੇ ਵੇਰਵੇ ਜਨਤਕ ਕਰ ਦਿੱਤੇ ਜਾਣ ਤਾਂ ਰਾਫੇਲ ਸੌਦੇ ਦੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

About Author

Leave A Reply

whatsapp marketing mahipal