ਮਾਮਲਾ ਸੁਰਖਪੀਰ ਰੋਡ ਦੀ ਗਲੀ ਨੰਬਰ 34/ਏਬੀਸੀ ’ਚ ਸੀਵਰੇਜ ਤੇ ਸੜਕਾਂ ਨਾ ਪਾਉਣ ਦਾ

0


ਸੁਰਖਪੀਰ ਰੋਡ ਵਾਸੀਆਂ ਨੇ ਮਨਪ੍ਰੀਤ ਬਾਦਲ ਦਾ ਸਾੜਿਆ ਪੁਤਲਾ
ਲੋਕਾਂ ਨੇ ਇਲਾਕੇ ਦੀ ਕਾਂਗਰਸੀ ਮਹਿਲਾ ਆਗੂ ਨੂੰ ਸੁਣਾਈਆਂ ਖਰੀਆਂ-ਖਰੀਆਂ
ਬਠਿੰਡਾ – ਗੌਰਵ ਕਾਲੜਾ
ਅਕਾਲੀ-ਭਾਜਪਾ ਸਰਕਾਰ ਵੇਲੇ ਨਗਰ ਨਿਗਮ ਵੱਲੋ ਸ਼ਹਿਰ ਦੇ ਸੀਵੇਰਜ਼ ਅਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਜਿੰਮੇਵਾਰੀ ਪ੍ਰਾਈਵੇਟ ਤਿ੍ਰਵੇਣੀ ਕੰਪਨੀ ਨੂੰ ਦਿੱਤੀ ਗਈ ਸੀ ਅਤੇ ਤਿ੍ਰਵੇਣੀ ਕੰਪਨੀ ਨੇ ਆਪਣੇ ਚਾਰ ਸਾਲਾਂ ਦੇ ਕਾਰਜ ਵਿੱਚ ਕਈ ਵਾਰਡਾਂ ਵਿੱਚ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਲਾਈਨੋਪਾਰ ਇਲਾਕੇ ਦੇ ਵਾਰਡ ਨੰ. 40 ਅਤੇ 43 ਵਿੱਚ ਕਈ ਗਲੀਆਂ ਵਿੱਚ ਕੰਪਨੀ ਵੱਲੋ ਸੀਵਰੇਜ਼ ਸਿਸਟਮ ਨਾ ਪਾਉਣ ਕਰਕੇ ਸੜਕਾਂ ਦਾ ਕੰਮ ਅਧੂਰਾ ਪਿਆ ਸੀ। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਕਤ ਵਾਰਡ ਦੀ ਗਲੀਆਂ ਦਾ ਕੰਮ ਨਗਰ ਸੁਧਾਰ ਟਰੱਸਟ ਨੂੰ ਸੋਂਪਿਆ ਗਿਆ ਤਾਂ ਕਿ ਕੰਮ ਮੁਕੰਮਲ ਤੌਰ ਤੇ ਪੂਰਾ ਕੀਤਾ ਜਾਵੇ, ਪਰ ਅੱਜ ਉਸ ਵੇਲੇ ਵਾਰਡ ਨੰ. 43 ਸੁਰਖਪੀਰ ਰੋਡ ਦੀ ਗਲੀ ਨੰ. 34 ਏ, ਬੀ ਅਤੇ ਸੀ ਦੇ ਮੁਹੱਲਾ ਨਿਵਾਸੀਆਂ ਵੱਲੋਂ ਉਕਤ ਗਲੀਆਂ ਵਿੱਚ ਠੇਕੇਦਾਰ ਵੱਲੋ ਸੀਵਰੇਜ਼ ਸਿਸਟਮ ਅਤੇ ਸੜਕ ਦਾ ਕੰਮ ਸ਼ੁਰੂ ਨਾ ਕਰਨ ਦੇ ਰੋਸ ਵਜੋ ਮੇਨ ਸੁਰਖਪੀਰ ਰੋਡ ਤੇ ਦੋ ਘੰਟੇ ਜਾਮ ਲਗਾ ਕੇ ਖਜਾਨਾ ਮੰਤਰੀ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਹੱਲਾ ਨਿਵਾਸੀ ਰਾਮ ਬਹਾਦਰ, ਨਰਿੰਦਰ ਕੁਮਾਰ, ਮੁਸਕਾਨ, ਸੁਖਪ੍ਰੀਤ ਕੌਰ, ਹਰੀ ਰਾਮ, ਸਾਧਨਾ ਸ਼ੁਕਲਾ, ਸੁਨੀਤਾ, ਚੋਪੜਾ, ਮਾਲੀ, ਸੋਨਾ, ਬੀਨਾ ਆਦਿ ਨੇ ਦੱਸਿਆ ਕਿ ਸੁਰਖਪੀਰ ਰੋਡ ਦੀਆਂ ਗਲੀਆਂ ਵਿੱਚ ਠੇਕੇਦਾਰ ਵੱਲੋ ਸੜਕਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪ੍ਰੰਤੂ ਉਨ੍ਹਾਂ ਦੀ ਉਕਤ ਗਲੀਆਂ ਵਿੱਚ ਨਾ ਤਾਂ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ ਅਤੇ ਨਾ ਹੀ ਗਲੀ ਦਾ ਕੋਈ ਸੁਧਾਰ ਕੀਤਾ ਜਾ ਰਿਹਾ ਹੈ। ਜਦੋਂ ਉਕਤ ਗਲੀਆਂ ਦੇ ਕੰਮ ਬਾਰੇ ਠੇਕੇਦਾਰ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਵੀ ਜਵਾਬ ਨਹੀ ਦਿੱਤਾ ਜਾਂਦਾ। ਕਿਉਂਕਿ ਉਕਤ ਗਲੀਆਂ ਦੀ ਮਾੜੀ ਹਾਲਤ ਕਾਰਨ ਆਉਣ ਜਾਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਦੌਰਾਨ ਗਲੀ ਵਿੱਚ ਖੜੇ ਪਾਣੀ ਕਾਰਨ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਕਤ ਗਲੀਆਂ ਵਿੱਚ ਸੀਵਰੇਜ ਸਿਸਟਮ ਪਾਇਆ ਜਾਵੇ ਅਤੇ ਸੜਕਾਂ ਬਣਾਈਆਂ ਜਾਣ। ਜੇਕਰ ਜਲਦ ਕੰਮ ਨਾ ਸ਼ੁਰੂ ਕੀਤਾ ਤਾਂ ਮੁਹੱਲਾ ਵਾਸੀਆਂ ਵੱਲੋ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਪ੍ਰਦਰਸ਼ਨ ਦੌਰਾਨ ਇਲਾਕੇ ਦੇ ਇੱਕ ਕਾਂਗਰਸੀ ਮਹਿਲਾ ਆਗੂ ਨੂੰ ਉਸ ਵੇਲੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਕਤ ਮਹਿਲਾ ਆਗੂ ਸੁਰਖਪੀਰ ਰੋਡ ਤੇ ਚੱਲ ਰਹੇ ਕੰਮ ਦੀ ਵਾਹ ਵਾਹ ਖੱਟਣ ਲਈ ਪਹੰੁਚੀ ਤਾਂ ਲੋਕਾਂ ਨੇ ਮਹਿਲਾ ਆਗੂ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਆਗੂ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਰਫੂ ਚੱਕਰ ਹੋ ਗਈ। ਇਸ ਮੌਕੇ ਵਾਰਡ ਨੰਬਰ 40 ਦੇ ਸਾਬਕਾ ਕੌਸ਼ਲਰ ਬੰਤ ਸਿੰਘ ਸਿੱਧੂ ਨੇ ਧਰਨਾ ਵਿੱਚ ਸਮੂਲੀਅਤ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਇਸ ਇਲਾਕੇ ਵਿੱਚ ਸੀਖਰੇਰ ਅਤੇ ਵਾਟਰ ਸਪਲਾਈ ਦਾ ਕੰਮ ਕੀਤਾ ਗਿਆ ਸੀ ਅਤੇ ਸਰਕਾਰ ਬਦਲਣ ਕਰਕੇ ਅਧੂਰਾ ਹੀ ਪਿਆ ਰਿਹਾ, ਜੇਕਰ ਕੰਮ ਸ਼ੁਰ ਹੋਇਆ ਤਾਂ ਸਾਰੀਆਂ ਗਲੀਆਂ ਵਿੱਚ ਕਰਨਾ ਚਾਹੀਦਾ ਹੈ ਅਤੇ ਵਾਰਡ ਵਿਤਕਰੇਬਾਜੀ ਨਹੀ ਕਰਨੀ ਚਾਹੀਦੀ ਪਰ ਕੁਝ ਕਾਂਗਰਸੀ ਵਾਹ ਵਾਹ ਖੱਟਣ ਲਈ ਲੋਕਾਂ ਨੰੂ ਗੁੰਮਰਾਹ ਕਰ ਰਹੇ ਹਨ। ਅੰਤ ਵਿੱਚ ਠੇਕੇਦਾਰ ਦੇ ਕਰਮਚਾਰੀਆਂ ਨੇ ਉਚ ਅਧਿਕਾਰੀ ਨਾਲ ਗੱਲਬਾਤ ਕਰਕੇ ਗਲੀਆਂ ਦੀ ਮਿਣਤੀ ਕੀਤੀ ਗਈ ਅਤੇ ਗਲੀਆਂ ਵਿੱਚ ਕੰਮ ਕਰਨ ਦਾ ਭਰੋਸਾ ਦਿੱਤਾ ਅਤੇ ਲੋਕਾਂ ਨੰੂ ਸਾਂਤ ਕੀਤਾ।

About Author

Leave A Reply

whatsapp marketing mahipal