ਬੇਕਾਬੂ ਬੱਸ ਪੁਲ ਤੋਂ ਨਾਲੇ ਵਿੱਚ ਡਿੱਗੀ : 29 ਮਰੇ

0

ਲਖਨਊ, ਆਵਾਜ਼ ਬਿਊਰੋ-ਯੂ.ਪੀ. ਦੇ ਜਮਨਾ ਐਕਸਪ੍ਰੈੱਸ ਵੇਅ ‘ਤੇ ਅੱਜ ਸਵੇਰੇ 9  ਵਜੇ ਇੱਕ ਸਰਕਾਰੀ ਬੱਸ ਪੁਲ ਉੱਪਰ ਚੜ੍ਹਦਿਆਂ ਹੀ ਬੇਕਾਬੂ ਹੋ ਗਈ ਅਤੇ ਪੁਲ ਦੀਆਂ ਰੋਕਾਂ ਉੱਪਰੋਂ ਪਲਟ ਕੇ ਗੰਦੇ ਨਾਲੇ ਵਿੱਚ ਡਿੱਗ ਗਈ। ਇਸ ਦੌਰਾਨ 29 ਮੁਸਾਫਰਾਂ ਦੀ ਮੌਤ ਹੋ ਗਈ। 20ਤੋਂ ਵੱਧ ਮੁਸਾਫਰ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਇਹ ਹਾਦਸਾ ਆਗਰਾ ਤੋਂ ੯ ਕਿਲੋਮੀਟਰ ਦੂਰ ਇੱਕ ਕਸਬੇ ਕੋਲ ਹੋਇਆ। ਮਰਨ ਵਾਲਿਆਂ ਵਿੱਚ ੨੭  ਪੁਰਸ਼ ਅਤੇ ੨ ਲੜਕੀਆਂ ਸ਼ਾਮਲ ਹਨ। ਆਗਰਾ ਦੇ ਪੁਲਿਸ ਅਧਿਕਾਰੀ ਬਬਲੂ ਕੁਮਾਰ ਨੇ ਦੱਸਿਆ ਕਿ ਯੂ.ਪੀ. ਰੋਡਵੇਜ਼ ਦੀ ਇਹ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ। ਬੱਸ ਵਿੱਚ ੫੦ ਤੋਂ ਵੱਧ ਮੁਸਾਫਰ ਸਵਾਰ ਸਨ। ਕਰੇਨਦੀ ਮੱਦਦ ਨਾਲ ਬੱਸ ਨੂੰ ਨਾਲੋਂ ਵਿੱਚੋਂ ਬਾਹਰ ਕੱਢਿਆ ਗਿਆ ਅਤੇ ੨੯ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਆਗਰਾ ਦੇ ਡਿਪਟੀ ਕਮਿਸ਼ਨਰ ਰਵੀ ਕੁਮਾਰ ਨੇ ਕਿਹਾ ਕਿ ਸਵੇਰੇ ੪ ਵਜੇ ਦਾ ਸਮਾਂ ਡਰਾਈਵਰਾਂ ਲਈ ਬੇਹੱਦ ਖਤਰਨਾਕ ਹੁੰਦਾ ਹੈ। ਰਾਤ ਨੂੰ ਗੱਡੀਆਂ ਚਲਾ ਰਹੇ ਡਰਾਈਵਰਾਂ ਨੂੰ ਇਸ ਮੌਕੇ ਅਕਸਰ ਨਂੀਂਦ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਹੋਵੇ ਅਤੇ ਬੱਸ ਬੇਕਾਬੂ ਹੋ ਕੇ ਪੁਲ ਦੇ ਡਵਾਈਡਰ ਉੱਪਰ ਜਾ ਚੜ੍ਹੀ ਹੋਵੇ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ੫ ਲੱਖ ਰੁਪਏ ਪ੍ਰਤੀ ਪਰਿਵਾਰ ਮੱਦਦ ਦਾ ਐਲਾਨ ਕੀਤਾ ਹੈ ਅਤੇ ਜਖਮੀਆਂ ਦੇ ਮੁਫਤ ਇਲਾਜ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

About Author

Leave A Reply

whatsapp marketing mahipal