ਬੁਰਜ ਢਿੱਲਵਾਂ ਦੇ ਕਿ੍ਰਕਟ ਕੱਪ ’ਤੇ ਡੇਰਾ ਢੇਲਵਾ ਦੀ ਟੀਮ ਨੇ ਕੀਤਾ ਕਬਜ਼ਾ

0


ਜੋਗਾ – ਬਲਜਿੰਦਰ ਬਾਵਾ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਦ ਗ੍ਰੇਟ ਥਿੰਕਰਜ ਗਰੁੱਪ ਬੁਰਜ ਢਿੱਲਵਾਂ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ 16ਵਾਂ ਨਿਰੋਲ ਚਾਰ ਰੋਜ਼ਾ ਕਿ੍ਰਕਟ ਕੱਪ ਅਮਿੱਟ ਪੈੜਾ ਛੱਡਦਾ ਸਾਨੋ ਸੌਕਤ ਨਾਲ ਸਮਾਪਤ ਹੋ ਗਿਆ ਹੈ। ਇਸ ਟੁਰਨਾਮੈਂਟ ਦੌਰਾਨ ਸੂਬੇ ਭਰ ’ਚੋ ਚੋਟੀ ਦੀਆ ਟੀਮਾ ਨੇ ਹਿੱਸਾ ਲਿਆ, ਟੀਮਾ ’ਚ ਮੁਕਾਬਲੇ ਦਰਸ਼ਕਾ ਲਈ ਖਿੱਚ ਦਾ ਕੇਂਦਰ ਬਣੇ ਰਹੇ, ਜਿਸਦਾ ਦਰਸ਼ਕਾਂ ਨੇ ਟੂਰਨਾਮੈਂਟ ਦਾ ਖੂਬ ਆਨੰਦ ਮਾਣਿਆ। ਟੂਰਨਾਮੈਂਟ ਦੇ ਵੱਖ-ਵੱਖ ਦਿਨਾਂ ਵਿੱਚ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜੋਨ ਅਕਲੀਆ ਤੋਂ ਜਿਲ੍ਹਾ ਪ੍ਰੀਸ਼ਦ ਜੇਤੂ ਉਮੀਦਵਾਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਐਡਵੋਕੇਟ ਨਵਦੀਪ ਸਿੰਘ ਜੀਂਦਾ, ਯੂਥ ਆਗੂ ਕਾਂਗਰਸ ਨਵਦੀਪ ਸਿੰਘ ਅੱਪੀ ਝੱਬਰ ਤੇ ਸੰਯੋਗਪ੍ਰੀਤ ਸਿੰਘ ਡੈਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਕਲੱਬਾਂ ਨੂੰ ਸਹਾਇਤਾ ਵਜੋਂ ਨਗਦ ਰਾਸ਼ੀ ਸੌਪੀਂ ਅਤੇ ਕਲੱਬਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਉਨ੍ਹਾਂ ਖਿਡਾਰੀਆ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਟੂਰਨਾਮੈਂਟ ਦੇ ਮੁਕਾਬਲਿਆ ਦੌਰਾਨ ਡੇਰਾ ਢੇਲਵਾਂ ਦੀ ਟੀਮ ਨੇ ਪਹਿਲਾ ਤੇ ਬੀਰ ਖੁਰਦ ਦੀ ਟੀਮ ਨੇ ਦੂਜੇ ਸਥਾਨ ਤੇ ਕਬਜ਼ਾ ਕੀਤਾ ਅਤੇ ਲਹਿਰਾ ਮੁਹੱਬਤ ਤੇ ਕੋਟ ਸ਼ਮੀਰ ਨੇ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ’ਚ ਬੈਸਟ ਬੈਸਟਮੈਨ ਦਾ ਸਰਪੰਚ ਡੇਰਾ ਢੇਲਵਾ ਤੇ ਬੈਸਟ ਬੱਲੇਬਾਜ਼ ਦਾ ਖਿਤਾਬ ਮਨੀ ਲਹਿਰਾ ਮੁਹੱਬਤ ਨੇ ਜਿੱਤਿਆ। ਜੇਤੂ ਟੀਮਾ ਨੂੰ ਇਨਾਮ ਦੀ ਵੰਡ ਦੀ ਰਸਮ ਸੰਤ ਬਾਬਾ ਹਰੀ ਦਾਸ ਡੇਰਾ ਮੁਖੀ ਮਾਤਾ ਪੰਜੀ ਬੁਰਜ ਢਿੱਲਵਾਂ ਵੱਲੋਂ ਨਿਭਾਈ ਗਈ। ਕਲੱਬ ਪ੍ਰਧਾਨ ਪਰਵਿੰਦਰ ਸਿੰਘ ਭਿੰਦੀ ਨੇ ਪਹੁੰਚੇ ਮਹਿਮਾਨਾ ਅਤੇ ਟੂਰਨਾਮੈਂਟ ਕਰਵਾਉਣ ਵਿੱਚ ਯੋਗਦਾਨ ਪਾਉਣ ਲਈ ਦਾਨੀ ਸੱਜਣਾ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੌਰਾਨ ਮਨੋਜ ਮਾਨਬੀਬੜੀਆ, ਨੋਨੂੰ ਚਾਉਕੇ ਆਦਿ ਨੇ ਕਮੈਂਟਰੀ ਨਾਲ ਲੋਕਾਂ ਦਾ ਖੂਬ ਮੰਨੋਰੰਜਣ ਕੀਤਾ। ਇਸ ਮੌਕੇ ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ, ਗੁਰਮੀਤ ਸਿੰਘ ਨਿੱਕਾ, ਕਾਂਗਰਸੀ ਆਗੂ ਜਗਦੀਪ ਸਿੰਘ ਢਿੱਲੋਂ,ਸੁਖਵਿੰਦਰ ਸਿੰਘ ਹਡੌਲੀ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਸਿਕੰਦਰ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਸਿੰਘ, ਕੇਵਲ ਸਿੰਘ ਫੌਜੀ, ਸੁਖਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।

About Author

Leave A Reply

whatsapp marketing mahipal