ਬਿਨਾ ਮਨਜ਼ੂਰੀ ਰਾਮਦੇਵ ਨੇ ਨੇਪਾਲ ‘ਚ ਲਾਏ 150 ਕਰੋੜ

0

ਕਾਠਮੰਡੂ: ਯੋਗ ਗੁਰੂ ਬਾਬਾ ਰਾਮਦੇਵ ਵਿਵਾਦਾਂ ਵਿੱਚ ਘਿਰ ਗਏ ਹਨ। ਵਿਵਾਦ ਨੇਪਾਲ ਸਰਕਾਰ ਦੀ ਆਗਿਆ ਤੋਂ ਬਿਨਾਂ 150 ਕਰੋੜ ਰੁਪਏ ਦੀ ਰਾਸ਼ੀ ਇਸ ਦੇਸ਼ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਹੈ। ਅਸਲ ਵਿੱਚ ਬਾਬਾ ਰਾਮਦੇਵ ਦਾ ਪਤੰਜਲੀ ਆਯੁਰਵੈਦ ਗਰੁੱਪ ਨੇਪਾਲ ਵਿੱਚ 150 ਕਰੋੜ ਦੀ ਲਾਗਤ ਨਾਲ ਵੱਡਾ ਪਲਾਂਟ ਲਾ ਰਿਹਾ ਹੈ।ਨੇਪਾਲ ਦੇ ਕਾਨੂੰਨ ਅਨੁਸਾਰ ਇੰਨਾ ਵੱਡਾ ਨਿਵੇਸ਼ ਕਰਨ ਤੋਂ ਪਹਿਲਾਂ ਦੇਸ਼ ਦੇ ਵਿਦੇਸ਼ੀ ਨਿਵੇਸ਼ ਤੇ ਤਕਨਾਲੋਜੀ ਟਰਾਂਸਫ਼ਰ ਐਕਟ ਤਹਿਤ ਕਿਸੇ ਵੀ ਵਿਦੇਸ਼ੀ ਨਿਵਸ਼ੇਕ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਨੇਪਾਲ ਦੇ ਨਿਵੇਸ਼ ਬੋਰਡ ਤੇ ਉਦਯੋਗਿਕ ਵਿਭਾਗ ਤੋਂ ਆਗਿਆ ਲੈਣੀ ਜ਼ਰੂਰੀ ਹੈ।ਨੇਪਾਲ ਦੇ ਪ੍ਰਮੁੱਖ ਅਖ਼ਬਾਰ ਕ੍ਰਾਂਤੀਪੁਰ ਅਨੁਸਾਰ ਰਾਮਦੇਵ ਨੇ ਅਜਿਹੀ ਕੋਈ ਵੀ ਆਗਿਆ ਸਰਕਾਰ ਤੋਂ ਨਹੀਂ ਲਈ। ਦੂਜੇ ਪਾਸੇ ਰਾਮਦੇਵ ਨੇ ਬਿਆਨ ਜਾਰੀ ਕਰ ਕੇ ਆਖਿਆ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਨੇਪਾਲ ਦਾ ਕੋਈ ਕਾਨੂੰਨ ਨਹੀਂ ਤੋੜਿਆ। ਉਨ੍ਹਾਂ ਆਖਿਆ ਕਿ ਨੇਪਾਲ ਵਿੱਚ ਕੰਪਨੀ ਨੇ ਨਿਵੇਸ਼ ਲਈ ਕਦਮ ਉਦੋਂ ਵਧਾਇਆ ਹੈ, ਜਦੋਂ ਉਸ ਨੇ ਸਾਰੀਆਂ ਕਾਨੂੰਨੀ ਕਾਰਵਾਈ ਪੂਰੀਆਂ ਕੀਤੀਆਂ ਹਨ।ਰਾਮਦੇਵ ਨੇ ਆਖਿਆ ਕਿ ਉਨ੍ਹਾਂ ਦੀ ਸਾਰੀ ਉਮਰ ਭ੍ਰਿਸ਼ਟਾਚਾਰ ਤੇ ਕਾਲੇ ਧੰਨ ਦੇ ਖ਼ਿਲਾਫ਼ ਲੱਗੀ ਹੈ ਤੇ ਉਹ ਧੰਨ ਨਿਵੇਸ਼ ਵਿੱਚ ਪ੍ਰਾਦਸ਼ਿਤਾ ਦੇ ਪੱਖ ਵਿੱਚ ਹਨ। ਰਾਮਦੇਵ ਦੀ ਸਕੀਮ ਅਸਲ ਵਿੱਚ ਨੇਪਾਲ ਵਿੱਚ ਆਯੁਰਵੈਦ ਦਵਾਈਆਂ ਦਾ ਪਲਾਂਟ ਲਾਉਣ ਦਾ ਹੈ। ਰਾਮਦੇਵ ਦਾ ਦਾਅਵਾ ਹੈ ਕਿ ਇਸ ਨਾਲ 20 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

About Author

Leave A Reply

whatsapp marketing mahipal