ਬਾਬਾ ਜੀਵਨ ਸਿੰਘ ਦੀ ਯਾਦ ’ਚ ਨਗਰ ਕੀਰਤਨ ਸਜਾਇਆ

0

ਜ਼ੀਰਾ ਤਰਸੇਮ ਲਾਲ ਖੁਰਾਣਾ
ਨੇੜਲੇ ਪਿੰਡ ਮਨਸੂਰਵਾਲ ਕਲਾਂ ਤੋਂ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਬਾਬਾ ਜੀਵਨ ਸਿੰਘ ਯੂਥ ਕਲੱਬ ਦੇ ਆਗੂਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ’ਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਚੱਲਿਆ ਇਹ ਨਗਰ ਕੀਰਤਨ ਪੰਡੋਰੀ ਖੱਤਰੀਆਂ, ਮਨਸੂਰਵਾਲ ਖੁਰਦ, ਪਿੰਡ ਸਨ੍ਹੇਰ, ਲੌਗੋਦੇਵਾ, ਰਟੌਲ ਰੋਹੀ, ਸੇਖ਼ਵਾਂ, ਬੰਡਾਲਾ ਪੁਰਾਣਾ ਆਦਿ ਪਿੰਡਾਂ ਵਿਚ ਪੁੱਜਾ ਜਿੱਥੇ ਜਿੱਥੇ ਸੰਗਤਾਂ ਨੇ ਸਵਾਗਤ ਕੀਤਾ ਅਤੇ ਸੰਗਤਾਂ ਲਈ ਲੰਗਰ ਲਗਾਏ। ਇਸ ਮੌਕੇ ਭਾਈ ਰਣਜੀਤ ਸਿੰਘ ਨੰਗਲ ਪੰਨੂੰਆਂ, ਮੁਕਤਸਰ ਤੋਂ ਵਿਸ਼ੇਸ਼ ਤੌਰ ’ਤੇ ਪਹੰੁਚੇ ਬਾਬਾ ਜਸਪਾਲ ਸਿੰਘ ਮੁਖੀ ਤਰੁਨਾ ਦਲ ਅਤੇ ਸ਼ਿੰਦਰ ਸਿੰਘ ਹੈੱਡ ਗਰੰਥੀ ਵੱਲੋਂ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਦਿਆਂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ ਗਿਆ। ਇਸ ਮੌਕੇ ਜਥੇ.ਸੁਰਜੀਤ ਸਿੰਘ ਕਲੱਬ ਪ੍ਰਧਾਨ, ਅਮਰਜੀਤ ਸਿੰਘ, ਭਾਈ ਗੁਰਦੀਪ ਸਿੰਘ, ਜਗਸੀਰ ਸਿੰਘ, ਅੰਗਰੇਜ਼ ਸਿੰਘ, ਲਖਵੀਰ ਸਿੰਘ, ਲਵਪ੍ਰੀਤ ਸਿੰਘ ਆਦਿ ਵੱਲੋਂ ਪ੍ਰਬੰਧਕਾਂ ਵਜੋਂ ਸੇਵਾ ਨਿਭਾਈ ਗਈ।

About Author

Leave A Reply

whatsapp marketing mahipal