ਬਾਬਰ ਨੇ ਜੋ ਕੀਤਾ, ਉਸ ਨੂੰ ਕੋਈ ਬਦਲ ਨਹੀਂ ਸਕਦਾ, ਪਰ ਅਸੀਂ ਮਸਲਾ ਸੁਲਝਾ ਸਕਦੇ ਹਾਂ-ਸੁਪਰੀਮ ਕੋਰਟ

0

ਨਵੀਂ ਦਿੱਲੀ, ਆਵਾਜ਼ ਬਿਊਰੋ-ਬਾਬਰੀ ਮਸਜਿਦ ਅਤੇ ਰਾਮ ਮੰਦਰ ਸਬੰਧੀ ਝਗੜੇ ਦੀ ਸੁਣਵਾਈ ਕਰਦਿਆਂ ਜਸਟਿਸ ਐੱਸ.ਏ.ਬੋਬੜੇ ਨੂੰ ਕਿਹਾ ਕਿ ਇਹ ਮੰਦਰ-ਮਸਜਿਦ ਮਾਮਲਾ ਦਿਮਾਗ, ਦਿਲ ਅਤੇ ਰਿਸ਼ਤਿਆਂ ਨੂੰ ਸੁਧਾਰਨ ਦਾ ਇੱਕ ਯਤਨ ਹੈ। ਉਨ•ਾਂ ਕਿਹਾ ਕਿ ਅਸੀਂ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਸੁਚੇਤ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਜੋ ਵੀ ਫੈਸਲਾ ਹੋਵੇਗਾ, ਉਸ ਦਾ ਅਸਰ ਕੀ ਹੋਵੇਗਾ। ਜਸਟਿਸ ਬੋਬੜੇ ਨੇ ਕਿਹਾ ਕਿ ਅਸੀਂ ਇਤਿਹਾਸ ਵੀ ਜਾਣਦੇ ਹਾਂ ਅਤੇ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਬਰ ਨੇ ਜੋ ਕੀਤਾ, ਉਸ ਉੱਪਰ ਸਾਡਾ ਕੋਈ ਕੰਟਰੋਲ ਨਹੀਂ ਸੀ ਅਤੇ ਜੋ ਉਸ ਨੇ ਕੀਤਾ ਉਸ ਨੂੰ ਕੋਈ ਬਦਲ ਵੀ ਨਹੀਂ ਸਕਦਾ। ਉਨ•ਾਂ ਕਿਹਾ ਕਿ ਸਾਡੀ ਚਿੰਤਾ ਸਿਰਫ ਵਿਵਾਦ ਸੁਲਝਾਉਣ ਦੀ ਹੈ। ਇਸੇ ਦੌਰਾਨ ਜਸਟਿਸ ਚੰਦਰ ਚੂਹੜ ਨੇ ਕਿਹਾ ਕਿ ਰਾਮ ਮੰਦਰ-ਅਯੁੱੱਧਿਆ ਮਾਮਲਾ ਦੋ ਧਿਰਾਂ ਵਿਚਾਲੇ ਨਹੀਂ, ਦੋ ਭਾਈਚਾਰਿਆਂ ਵਿਚਾਲੇ ਲਟਕਿਆ ਹੋਇਆ ਹੈ। ਉਨ•ਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਚੋਲਗਿਰੀ ਵਾਸਤੇ ਮਜਬੂਰ ਨਹੀਂ ਕਰ ਸਕਦੇ।
ਉਨ•ਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਇਹ ਮਾਮਲਾ ਦੋਵੇਂ ਧਿਰਾਂ ਆਪਸੀ ਗੱਲਬਾਤ ਨਾਲ ਹੀ ਸੁਲਝਾ ਲੈਣ। ਸੁਪਰੀਮ ਕੋਰਟ ਦੇ ਜੱਜਾਂ ਨੇ ਵਿਚੋਲਗਿਰੀ ਦੇ ਮਾਮਲੇ ਵਿੱਚ ਭੇਦ ਗੁਪਤ ਰੱਖਣ ਨੂੰ ਵੀ ਮਹੱਤਵਪੂਰਨ ਕਰਾਰ ਦਿੱਤਾ। ਉਨ•ਾਂ ਕਿਹਾ ਕਿ ਜੇ ਕਿਸੇ ਵੀ ਧਿਰ ਨੇ ਅੰਦਰ ਹੋਣ ਵਾਲੀਆਂ ਗੱਲਾਂ ਬਾਹਰ ਲੀਕ ਕੀਤੀਆਂ ਤਾਂ ਅਸੀਂ ਮੀਡੀਆ ਨੂੰ ਰਿਪੋਰਟਿੰਗ ਕਰਨ ਤੋਂ ਕਿਵੇਂ ਰੋਕ ਸਕਾਂਗੇ? ਅਯੁੱਧਿਆ ਮਾਮਲੇ ਦੀ ਸੁਣਵਾਈ ਪੰਜ ਜੱਜਾਂ ਦਾ ਬੈਂਚ ਕਰ ਰਿਹਾ ਹੈ। ਸੁਲਾਹ ਸਫਾਈ ਲਈ ਮਾਮਲਾ ਵਿਚੋਲਿਆਂ ਕੋਲ ਭੇਜਣ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਇਸੇ ਦੌਰਾਨ ਹਿੰਦੂ ਮਹਾਂ ਸਭਾ ਨੇ ਸੁਪਰੀਮ ਕੋਰਟ ਨੂੰ ਤਿੰਨ ਨਾਮ ਸੁਝਾਏ ਹਨ, ਜਿਨ•ਾਂ ਬਾਰੇ ਕਈ ਹਿੰਦੂਆਂ ਨੇ ਵੀ ਵਿਰੋਧ ਕੀਤਾ ਹੈ। ਹਿੰਦੂ ਨੇਤਾਵਾਂ ਨੇ ਕਿਹਾ ਹੈ ਕਿ ਇਹ ਮਾਮਲਾ ਕਿਸੇ ਜਾਇਦਾਦ ਦਾ ਨਹੀਂ, ਧਾਰਮਿਕ ਵਿਸ਼ਵਾਸ ਦਾ ਹੈ। ਇਸ ਲਈ ਇਸ ਵਿੱਚ ਕੋਈ ਵਿਚੋਲਗਿਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

About Author

Leave A Reply

whatsapp marketing mahipal