ਬਾਈਕਰ ਗੈਂਗ ਦਾ ਇੱਕ ਮੈਂਬਰ ਕਾਬੂ, ਇੱਕ ਫਰਾਰ, ਕੇਸ ਦਰਜ

0

ਝਬਾਲ ਕਿਰਪਾਲ ਸਿੰਘ ਸੋਹਲ

ਥਾਣਾ ਝਬਾਲ ਪੁਲਿਸ ਵੱਲੋਂ ਬਾਈਕਰ ਗੈਂਗ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਦੋ ਦੋਸ਼ੀਆਂ ਉੱਪਰ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦ ਕਿ ਉਸ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ੍ਰ. ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸਿਕਾਇਤਾਂ ਮਿਲ ਰਹੀਆਂ ਸਨ ਕਿ ਇਲਾਕੇ ਵਿੱਚ ਬਾਈਕਰ ਗੈਂਗ ਕਾਫੀ ਸਰਗਰਮ ਹੈ ਜੋ ਕਿ ਰਾਹ ਜਾਂਦੇ ਲੋਕਾਂ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਖਾਸ ਕਰਕੇ ਪੈਦਲ ਆਉਣ ਜਾਣ ਵਾਲੇ ਲੋਕਾਂ ਦੇ ਪੈਸੇ, ਮੋਬਾਈਲ ਅਤੇ ਔਰਤਾਂ ਦੇ ਗਹਿਣੇ ਆਦਿ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਇੰਜ਼ਾਮ ਦਿੰਦੇ ਹਨ। ਜਿੰਨ੍ਹਾਂ ਵਿਰੱੁਧ ਪੁਲਿਸ ਵੱਲੋਂ ਸਖਤ ਕਾਰਵਾਈ ਆਰੰਭੀ ਗਈ ਹੈ ਅਤੇ ਬੀਤੇ ਦਿਨ ਇੱਕ ਔਰਤ ਕੁਲਦੀਪ ਕੌਰ ਪਤਨੀ ਬਿਕਰਮ ਸਿੰਘ ਅੰਮਿ੍ਰਤਸਰ ਦੀ ਸ਼ਿਕਾਇਤ ਤੇ ਉਕਤ ਔਰਤ ਦਾ ਮੋਬਾਈਲ ਝਪਟਣ ਦੇ ਮਾਮਲੇ ’ਚ ਬਾਈਕਰ ਗੈਂਗ ਦੇ ਦੋ ਮੈਂਬਰਾਂ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੀਤੀ ਦੇਰ ਸ਼ਾਮ ਥਾਣਾ ਝਬਾਲ ਦੇ ਏ.ਐਸ.ਆਈ. ਸੁਰਿੰਦਰ ਸਿੰਘ ਨੇ ਕਸਬੇ ਵਿੱਚ ਲਗਾਏ ਨਾਕੇ ਦੌਰਾਨ ਇੱਕ ਮੋਟਰਸਾਇਕਲ ਨੰਬਰ ਪੀ.ਬੀ.46 ਪੀ. 9522 ਤੇ ਆ ਰਹੇ ਦੋ ਨੌਜੁਆਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਵਿੱਚੋਂ ਜੋ ਕਿ ਮੋਟਰਸਾਇਕਲ ਦੇ ਪਿੱਛੇ ਬੈਠਾ ਸੀ ਉਤਰ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।ਜਦ ਕਿ ਦੂਸਰੇ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ।ਪੁਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਜੋਂ ਦੱਸੀ।ਉਸ ਨੇ ਮੰਨਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਉਹ ਝਪਟਮਾਰ,ਲੁੱਟ ਖੋਹ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ।ਏ.ਐਸ.ਆਈ. ਸੁਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਕੋਲੋਂ ਔਰਤ ਦਾ ਖੋਹਿਆ ਹੋਇਆ ਮੋਬਾਈਲ ਬਰਾਮਦ ਕਰ ਲਿਆ ਹੈ ਤੇ ਫਰਾਰ ਹੋਣ ਵਾਲੇ ਦੋਸ਼ੀ ਦੀ ਪਛਾਣ ਗੁਰਸ਼ਾਮ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

About Author

Leave A Reply

whatsapp marketing mahipal