ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਸ਼ੇਰਪੁਰ ਸਕੂਲ ਨੇ ਮਾਰੀਆਂ ਮੱਲਾਂ

0


ਸ਼ੇਰਪੁਰ – ਬਲਵਿੰਦਰ ਛੰਨਾਂ
ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ) ਸੰਗਰੂਰ ਅਤੇ ਜ਼ਿਲਾ੍ਹ ਸਾਇੰਸ ਸੁਪਰਵਾਈਜ਼ਰ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਤੇ ਪਿ੍ਰੰਸੀਪਲ ਸਰਬਜੀਤ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ । ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਉੱਪ ਜ਼ਿਲਾ੍ਹ ਸਿੱਖਿਆ ਅਫਸਰ(ਸੈ.ਸਿੱ) ਡਾਕਟਰ ਇਕਬਾਲ ਸਿੰਘ ਅਤੇ ਡੀ ਐਮ ਅੰਗਰੇਜ਼ੀ ਰਾਕੇਸ਼ ਕੁਮਾਰ ਗਰਗ ਨੇ ਸ਼ਮੂਲੀਅਤ ਕੀਤੀ। ਇਸ ਪ੍ਰਦਰਸ਼ਨੀ ਵਿਚ ਬਲਾਕ ਸ਼ੇਰਪੁਰ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਆਪਣੇ ਮਾਡਲ ਪੇਸ਼ ਕੀਤੇ। ਜਿੰਨਾਂ ਨੰੂ ਜੱਜਾਂ ਦੁਆਰਾ ਦੇਖਣ ਤੋਂ ਬਾਅਦ ਵੱਖ ਵੱਖ ਪੁਜੀਸ਼ਨਾਂ ਲਈ ਚੁਣਿਆ ਗਿਆ।ਜਿੰਨਾਂ ਵਿਚ 11ਵੀਂ -12 ਵੀਂ ਦੇ ਵਰਗ ਮੁਕਾਬਲਿਆਂ ਵਿਚ ਐਗਰੀਕਲ ਐਂਡ ਆਰਗੈਨਿਕ ਫਾਰਮਿੰਗ ਥੀਮ ਵਿਚ ਸ਼ੇਰਪੁਰ ਸਕੂਲ ਪਹਿਲਾ ਸ.ਸ.ਸ. ਕਾਤਰੋਂ ਨੇ ਦੂਜਾ, ਰਿਸੋਰਸ ਮੈਨੇਜਮੈਂਟ ਥੀਮ ਵਿਚ ਸ.ਸ.ਸ.ਸ.ਸ਼ੇਰਪੁਰ ਨੇ ਪਹਿਲਾ, ਵੇਸਟ ਮੈਨੇਜਮੈਂਟ ਥੀਮ ਵਿਚ ਪਹਿਲਾ ਤੇ ਦੂਜਾ ਸਥਾਨ ਸ਼ੇਰਪੁਰ ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰਾਂ੍ਹ ਟਰਾਂਸਪੋਰਟ ਐਂਡ ਕਮਨੀਕੇਸ਼ਨ ਥੀਮ ਵਿਚ ਸ਼ੇਰਪੁਰ ਪਹਿਲਾ, ਮੈਥੇਮੈਟੀਕਲ ਮਾਡਲਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਸ.ਸ.ਸ.ਸ ਘਨੌਰੀ ਕਲਾਂ ਨੇ ਦੂਜਾ, ਸ.ਸ.ਸ.ਸ ਸ਼ੇਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਨੌਵੀਂ ਤੇ ਦਸਵੀਂ ਵਰਗ ਦੇ ਇਨ੍ਹਾਂ ਥੀਮਾਂ ’ਚ ਸਰਕਾਰੀ ਹਾਈ ਸਕੂਲ ਹੇੜੀਕੇ, ਸ.ਸ.ਸ.ਸ.ਸ਼ੇਰਪੁਰ, ਸ.ਸ.ਸ.ਸ ਟਿੱਬਾ, ਸ.ਸ.ਸ.ਸ.ਖੇੜੀ ਚਹਿਲਾਂ ਨੇ ਕਰਮਵਾਰ ਪਹਿਲਾ , ਰੁੜਕਾ ਸਕੂਲ, ਕਾਤਰੋਂ ਸਕੂਲ, ਭੂਦਨ ਸਕੂਲ, ਮੂਲੋਵਾਲ ਸਕੂਲ, ਫਤਿਹਗੜ੍ਹ ਪੰਜਗਰਾਈਆਂ ਨੇ ਦੂਜਾ ਅਤੇ ਈਨਾ ਬਾਜਵਾ ਸਕੂਲ, ਕਾਤਰੋਂ ਸਕੂਲ, ਭੂਦਨ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਨਾਲ ਚੱਲ ਰਹੇ ਵੱਖ ਵੱਖ ਵਰਗਾਂ ਦੇ ਕੁਇਜ਼ ਮੁਕਾਬਲਿਆਂ ਚ ਛੇਵੀਂ ਤੋਂ ਅੱਠਵੀਂ ਤੱਕ ਸ.ਸ.ਸ.ਸ ਮੂਲੋਵਾਲ ਨੇ ਪਹਿਲਾ, ਸ.ਹ.ਸ ਮਾਹਮਦਪੁਰ ਨੇ ਦੂਜਾ ,ਸ.ਹ.ਸ ਫਰਵਾਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਨੌਵੀਂ ਅਤੇ ਦਸਵੀਂ ਵਰਗ ਵਿਚ ਸ.ਸ.ਸ.ਸ. ਘਨੌਰੀ ਕਲਾਂ੍ਹ ਨੇ ਪਹਿਲਾ , ਸ.ਸ.ਸ.ਸ.ਖੇੜੀ ਚਹਿਲਾਂ ਨੇ ਦੂਜਾ ਅਤੇ ਸ.ਸ.ਸ.ਸ ਮੂਲੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵੱਖ ਵੱਖ ਜੱਜਮੈਂਟ ਦੀ ਡਿਊਟੀ ਸਮਿਤ ਗਰਗ, ਦੀਪਕ ਕੁਮਾਰ, ਖੁਸ਼ਦੀਪ ਗੋਇਲ, ਬੀ ਐਮ ਅਸ਼ਵਨੀ ਕੁਮਾਰ, ਵਿਕਾਸ ਜਿੰਦਲ, ਗੁਰਮੀਤ ਸਿੰਘ, ਤਰੁਨਜੀਤ ਕੌਰ ਅਤੇ ਮੈਡਮ ਲਲਿਤਾ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।

About Author

Leave A Reply

whatsapp marketing mahipal