ਫੌਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੇ ਤਾਂ ਉਸ ਨੂੰ ਵੀ ਸਜ਼ਾ ਮਿਲੇ-ਮਹਿਬੂਬਾ 

0

* ਮਹਿਬੂਬਾ ਦਾ ਬਿਆਨ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ-ਰਾਜਪਾਲ

ਜੰਮੂ, ਆਵਾਜ਼ ਬਿਊਰੋ-ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਇਸ ਦਾ ਸਿਆਸੀ ਪਾਰਾ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਮੁੱਖੀ ਮਹਿਬੂਬਾ ਮੁਫਤੀ ਨੇ ਭਾਜਪਾ ਨਾਲੋਂ ਸਾਂਝ ਤੋੜਨ ਤੋਂ ਬਾਅਦ ਆਪਣੀ ਪਾਰਟੀ ਦੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਵਧੇਰੇ ਹਮਦਰਦੀ ਵਿਖਾਉਣ ਦੇ ਤਹਿਤ ਅੱੱਜ ਕਿਹਾ ਹੈ ਕਿ ਕਸ਼ਮੀਰ ਦਾ ਮਸਲਾ ਇੱਕ ਸਿਆਸੀ ਮਸਲਾ ਹੈ ਅਤੇ ਇਸ ਨੂੰ ਫੌਜੀ ਤਾਕਤ ਨਾਲ ਸੁਲਝਾਇਆ ਨਹੀਂ ਜਾ ਸਕਦਾ। ਮਹਿਬੂਬਾ ਮੁਫਤੀ ਨੇ ਆਪਣੇ ਸਿਆਸੀ ਪਹੁੰਚ ਨੂੰ ਫੌਜ ਤੱਕ ਲਿਜਾਂਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਲੋਕਾਂ ਨੂੰ ਕੁੱਟਮਾਰ ਰਹੀ ਫੌਜ ਨੂੰ ਬਹਾਦਰੀ ਬਦਲੇ ਹੀਰੋ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਫੌਜੀ ਅਧਿਕਾਰੀ ਅਤੇ ਮੁਲਾਜ਼ਮ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਇਹ ਉਲੰਘਣਾ ਕਰਨ ਵਾਲਿਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਮਹਿਬੂਬਾ ਮੁਫਤੀ ਦੇ ਇਸ ਬਿਆਨ ਨੇ ਜਿੱਥੇ ਕੇਂਦਰ ਸਰਕਾਰ ਲਈ ਮੁਸ਼ਕਲ ਖੜ•ੀ ਕਰ ਦਿੱਤੀ ਹੈ, ਉਸ ਦੇ ਨਾਲ ਹੀ ਸੂਬੇ ਦੇ ਰਾਜਪਾਲ ਨੂੰ ਵੀ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦੇਣਾ ਪਿਆ ਹੈ। ਸਤਪਾਲ ਮਲਿਕ ਨੇ ਕਿਹਾ ਕਿ ਹੁਣ ਚੋਣਾਂ ਦਾ ਮੌਸਮ ਹੈ। ਮਹਿਬੂਬਾ ਮੁਫਤੀ ਦੀ ਪਾਰਟੀ ਟੁੱਟ ਰਹੀ ਹੈ। ਉਨ•ਾਂ ਕਿਹਾ ਕਿ ਇਸੇ ਤਰ•ਾਂ ਦੇ ਭੜਕਾਊ ਬਿਆਨਾਂ ਸਹਾਰੇ ਪੀ.ਡੀ.ਪੀ. ਸੱਤਾ ਵਿੱਚ ਆਈ ਸੀ। ਇਸ ਲਈ ਮਹਿਬੂਬਾ ਮੁਫਤੀ ਦੇ ਇਨ•ਾਂ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਉਨ•ਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਦਾ ਮਨੋਬਲ ਕਿਸੇ ਵੀ ਹਾਲਤ ਵਿੱਚ ਡਿੱਗਣ ਨਹੀਂ ਦਿੱਤਾ ਜਾਵੇਗਾ।
ਸੂਬੇ ਦੇ ਰਾਜਪਾਲ ਨੇ ਮਹਿਬੂਬਾ ਮੁਫਤੀ ਦੇ ਇਸ ਬਿਆਨ ਸਬੰਧੀ ਕਿਹਾ ਕਿ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫਤਰ ਵਿੱਚ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਮਹਿਬੂਬਾ ਮੁਫਤੀ ਵੱਲੋਂ ਦਿੱਤਾ ਗਿਆ ਇਹ ਬਿਆਨ ਸਿਆਸਤ ਤੋਂ ਪ੍ਰੇਰਿਤ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਮਹਿਬੂਬਾ ਮੁਫਤੀ ਵਰਗੇ ਨੇਤਾਵਾਂ ਦੇ ਦੋਹਰੇ ਚਿਹਰਿਆਂ ਨੂੰ ਚੰਗੀ ਤਰ•ਾਂ ਪਹਿਚਾਣ ਗਏ ਹਨ। ਇਹ ਲੋਕ ਚੋਣਾਂ ਨੇੜੇ ਆਉਂਦਿਆਂ ਲੋਕਾਂ ਨੂੰ ਖੁਸ਼ ਕਰਨ ਲਈ ਅਤੇ ਵੱਧ ਤੋਂ ਵੱਧ ਵੋਟਾਂ ਲੈਣ ਲਈ ਉਨ•ਾਂ ਦੇ ਜਜ਼ਬਾਤਾਂ ਨਾਲ ਖੇਡਦੇ ਹਨ ਅਤੇ ਸੱਤਾ ਹਾਸਲ ਹੋ ਜਾਣ ਤੋਂ ਬਾਅਦ ਇਨ•ਾਂ ਹੀ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਿੱਚ ਸਰਗਰਮ ਹੋ ਜਾਂਦੇ ਹਨ। ਸੀਨੀਅਰ ਭਾਜਪਾ ਨੇਤਾ ਜਤਿੰਦਰ ਸਿੰਘ ਨੇ ਕਿਹਾ ਕਿ ਵਾਦੀ ਦੇ ਲੋਕ ਹੁਣ ਇਨ•ਾਂ ਲੋਕਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ।

About Author

Leave A Reply

whatsapp marketing mahipal