ਪੱਛਮੀ ਬੰਗਾਲ ਵਿੱਚ 140 ਡਾਕਟਰਾਂ ਵੱਲੋਂ ਅਸਤੀਫੇ

0

* ਮੁਖ ਮੰਤਰੀ ਬਿਨਾਂ ਸ਼ਰਤ ਮੰਗੇ ਮੁਆਫੀ
ਕੋਲਕਾਤਾ , ਆਵਾਜ਼ ਬਿਊਰੋ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਪੱਛਮੀ ਬੰਗਾਲ ਵਿੱਚ ਇੱਕ ਮਰੀਜ ਦੇ ਵਾਰਸਾਂ ਵੱਲੋਂ ਡਾਕਟਰਾਂ ਦੀ ਕੀਤੀ ਕੁੱਟ-ਮਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਜਿੱਥੇ ਦੇਸ਼ ਭਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ, ਉਥੇ ਨਾਲ ਹੀ 17 ਜੂਨ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਪੱਛਮੀ ਬੰਗਾਲ ਦੇ 140 ਡਾਕਟਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਸਤੀਫੇ ਦਿੱਤੇ ਜਾ ਚੁੱਕੇ ਹਨ। ਡਾਕਟਰਾਂ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀਆਂ ਗੈਰ-ਜਿੰਮੇਵਾਰਾਨਾ ਟਿੱਪਣੀਆਂ ਲਈ ਉਸ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਵੀ ਕਿਹਾ ਹੈ। ਆਈਐਮਏ ਨੇ ਹਸਪਤਾਲਾਂ ਵਿੱਚ ਡਾਕਟਰਾਂ ਖਿਲਾਫ ਹੋਣ ਵਾਲੀ ਹਿੰਸਾ ਦੀ ਜਾਂਚ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਘੱਟ-ਘੱਟ 7 ਸਾਲ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ। ਜੂਨੀਅਰ ਡਾਕਟਰਾਂ ਦੀ ਸਾਂਝੀ ਫੋਰਮ ਦੇ ਬੁਲਾਰੇ ਡਾ. ਅਰਦਮ ਦੱਤਾ ਨੇ ਕਿਹਾ ਹੈ ਕਿ ਅਸੀਂ 17 ਜੂਨ ਦੀ ਹੜਤਾਲ ਤਾਂ ਵਾਪਸ ਲਵਾਂਗੇ ਜੇਕਰ ਮੁੱਖ ਮੰਤਰੀ ਮਮਤਾ ਬੈਨਰਜੀ ਡਾਕਟਰਾਂ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਬਿਨਾਂ ਸ਼ਰਤ ਮੁਆਫੀ ਮੰਗੇ। ਇਸ ਮਾਮਲੇ ਵਿੱਚ ਡਾਕਟਰਾਂ ‘ਤੇ ਹਮਲਾ ਕਰਨ ਵਾਲਿਆਂ ਅਤੇ ਉਸ ਦੀ ਇੱਕ ਪਾਸੜ ਕਾਰਵਾਈ ਦੀ ਵੀ ਜਾਂਚ ਮੰਗੀ ਗਈ ਹੈ। ਜੂਨੀਅਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਉੱਪਰ ਲਗਾਏ ਗਏ ਝੂਠੇ ਦੋਸ਼ਾਂ ਨੂੰ ਵਾਪਸ ਲਿਆ ਜਾਵੇ ਅਤੇ ਸਾਰੇ ਹਸਪਤਾਲਾਂ ਵਿੱਚ ਹਥਿਆਰਬੰਦ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ। ਪੱਛਮੀ ਬੰਗਾਲ ਦੇ ਡਾਕਟਰਾਂ ਦੇ ਹੱਕ ਵਿੱਚ ਦਿੱਤੇ ਹੜਤਾਲ ਦੇ ਸੱਦੇ ਨੂੰ ਅੱਜ ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਡਾਕਟਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਇਥੇ ਮਮਤਾ ਬੈਨਰਜੀ ਨੇ ਬੀਤੇ ਕੱਲ੍ਹ ਹੜਤਾਲ ‘ਤੇ ਗਏ ਡਾਕਟਰਾਂ ਨੂੰ ਤੁਰੰਤ ਡਿਊਟੀ ‘ਤੇ ਪੁੱਜਣ ਦਾ ਅਲਟੀਮੇਟਮ ਦਿੱਤਾ ਸੀ ਅਤੇ ਕਿਹਾ ਸੀ ਕਿ ਜੋ ਡਾਕਟਰ ਡਿਊਟੀ ‘ਤੇ ਵਾਪਸ ਨਹੀਂ ਆਉਣਗੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਮਮਤਾ ਬੈਨਰਜੀ ਨੂੰ ਕਿਹਾ ਹੈ ਕਿ ਉਹ ਡਾਕਟਰਾਂ ਦਾ ਮੁੱਦਾ ਆਪਣੀ ਇੱਜ਼ਤ ਦਾ ਮੁੱਦਾ ਨਾ ਬਣਾਏ,ਉਹ ਡਾਕਟਰਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਨਰਮ ਰੁਖ ਅਖਤਿਆਰ ਕਰਨ।

About Author

Leave A Reply

whatsapp marketing mahipal