ਪੰਜਾਬ ਵਿਚ ਭਗੌੜੇ 7357 ਮੁਲਜ਼ਮ ਸਰਕਾਰ ਫੜਨ ਵਿਚ ਨਾਕਾਮਯਾਬ ਰਹੀ

0

ਚੰਡੀਗੜ੍ਹ:(ਹਰੀਸ਼ ਚੰਦਰ ਬਾਗਾਵਾਲਾ):- ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਆਪਣੇ ਜਵਾਬ ਵਿਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਉਹ ਪੰਜਾਬ ਵਿਚ ਜੋ ਭਗੌੜੇ ਮੁਲਜ਼ਮ ਹਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕੋਈ ਸਖਤ ਕਦਮ ਨਹੀਂ ਚੱਕ ਰਹੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਦਿਨੋਂ ਦਿਨ ਨਿਘਰ ਰਹੀ ਹੈ। ਉਹ ਮੰਤਰੀ ਦੇ ਵੱਲੋਂ ਭਗੌੜਿਆਂ ਦੇ ਸਬੰਧੀ ਦਿੱਤੀ ਹੋਈ ਜਾਣਕਾਰੀ ਤੋਂ ਸੰਤੁਸ਼ਟ ਨਹੀਂ ਸਨ। ਸਰਕਾਰ ਨੇ ਦੱਸਿਆ ਕਿ ਪੰਜਾਬ ਵਿਚ 31.12.2018 ਤੱਕ 7357 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਜਿਨ੍ਹਾਂ ਭਗੌੜੇ ਮੁਲਜ਼ਮਾਂ ਨੂੰ ਫੜਨ ਲਈ ਸਰਕਾਰ ਕਦਮ ਚੁੱਕ ਰਹੀ ਹੈ ਉਨ੍ਹਾਂ ਵਾਸਤੇ ਸਰਕਾਰ ਨੇ ਸਮੂਹ ਪੁਲਿਸ ਕਮਿਸ਼ਨਰੇਟ ਅਤੇ ਪੁਲਿਸ ਜਿਲ੍ਹਿਆਂ ਵਿਚ ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਗਜ਼ਟਿਡ ਅਫਸਰਾਂ ਦੀ ਨਿਗਰਾਨੀ ਵਿਚ ਪੀ.ਓ. ਸੈੱਲ ਸਥਾਪਿਤ ਕੀਤਾ ਗਏ ਹਨ। ਭਗੌੜਿਆਂ ਦੇ ਨਾਮ, ਪਤੇ ਅਤੇ ਉਨ੍ਹਾਂ ਵਿਰੁੱਧ ਦਰਜ਼ ਕੇਸਾਂ ਦਾ ਵੇਰਵਾ ਮਹੀਨਾ ਵਾਰ ਕ੍ਰਿਮੀਨਲ ਇੰਟੈਲੀਜੈਂਸ ਗਜ਼ਟ ਵਿਚ ਛਾਪਿਆ ਜਾਂਦਾ ਹੈ। ਭਗੌੜੇ ਮੁਲਜ਼ਮਾ ਦੀ ਛੁਪਣ ਦੀ ਜਗ੍ਹਾ ਦਾ ਪਤਾ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਭਾਰਤ ਦੇ ਸਾਰੇ ਪੁਲਿਸ ਦਫ਼ਤਰਾਂ ਦੇ ਮੁਖੀਆਂ ਨੂੰ ਸੀ.ਆਈ. ਗਜ਼ਟ ਦੀਆਂ ਕਾਪੀਆਂ ਸਰਕੂਲੇਟ ਕੀਤੀਆਂ ਜਾਂਦੀਆਂ ਹਨ। ਸਮੂਹ ਆਈ.ਜੀ.ਪੀ./ਜ਼ੋਨਲ ਅਤੇ ਸਮੂਹ ਕਮਿਸ਼ਨਰਜ਼ ਪੁਲਿਸ ਦੇ ਦਫਤਰਾਂ ਨੂੰ ਪੁਲਿਸ ਵਿਭਾਗ ਦੇ ਪੱਤਰ ਨੰਬਰ 20889/ਸੀ.ਆਰ.-1(5), ਮਿਤੀ 10.07.2014 ਦੇ ਹਵਾਲੇ ਵਿਚ ਹਦਾਇਤ ਕੀਤੀ ਗਈ ਕਿ ਜੋ ਵਿਅਕਤੀ ਫਰਲੋ/ਪੈਰੋਲ ਤੇ ਗਏ ਪਰ ਬਾਅਦ ਵਿਚ ਹਾਜ਼ਰ ਨਹੀਂ ਹੋਏ, ਸਬੰਧੀ ਕੀਤੀ ਗਈ ਕਾਰਵਾਈ ਨੂੰ ਮੋਨੀਟਰ ਕੀਤਾ ਜਾਵੇ। ਡਾਇਰੈਕਟਰ, ਬਿਊਰੋ ਆਫ ਇੰਨਵੈਸਟੀਗੇਸ਼ਨ, ਪੰਜਾਬ ਦੇ ਦਫਤਰ ਦੇ ਪੱਤਰ ਨੰਬਰ 5414-54/ਐਮ.ਓ.ਬੀ. ਮਿਤੀ 10.10.2016 ਰਾਹੀਂ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦਾ ਵਿਸਥਾਰਪੂਰਵਕ ਸਟੈਂਡਿੰਗ ਆਰਡਰ ਨੰਬਰ 01/2016 ਭਗੌੜਿਆਂ ਅਤੇ ਐਬਸਕੌਡਰਾਂ ਨੂੰ ਗ੍ਰਿਫਤਾਰ ਕਰਨ ਲਈ ਜਾਰੀ ਕੀਤਾ ਗਿਆ ਹੈ।

About Author

Leave A Reply

whatsapp marketing mahipal