ਪ੍ਰਭ ਆਸਰਾ ਦੇ 3 ਬੱਚਿਆਂ ਨੇ ਗੁਜਰਾਤ ਵਿਖੇ ਹੋਈਆਂ ਨੈਸ਼ਨਲ ਖੇਡਾਂ ’ਚ ਲਿਆ ਹਿੱਸਾ

0

ਕੁਰਾਲੀ – ਜਗਦੇਵ ਸਿੰਘ
ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਵਿਚ ਨਿਆਸਰੇ ਅਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ ਪ੍ਰਭ ਆਸਰਾ ‘ ਸੰਸਥਾਂ ਦੇ 3 ਬੱਚਿਆਂ ਨੇ ਗੁਜਰਾਤ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿਚ ਹਿੱਸਾ ਲਿਆ । ਇਸ ਸੰਬੰਧੀ ਗੱਲ-ਬਾਤ ਕਰਦਿਆਂ ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਮਾਰਚ ਵਿਚ ਪਟਿਆਲਾ ਵਿਖੇ ਹੋਈਆਂ ਸਟੇਟ ਖੇਡਾਂ ਵਿਚ ਸੰਸਥਾ ਦੇ ਬੱਚਿਆਂ ਨੇ ਹਿੱਸਾ ਲਿਆ ਸੀ, ਜਿਹਨਾਂ ਵਿਚੋਂ ਸੰਸਥਾ ਦੇ 3 ਬੱਚੇ ਸੁਰਿੰਦਰ ਪਾਲ, ਅਰਬਾਜ਼ ਅਤੇ ਰਾਹੁਲ ਸਿੰਘ ਗੁਜਰਾਤ ਵਿਖੇ ਹੋਈਆਂ ਨੈਸ਼ਨਲ ਖੇਡਾਂ ਲਈ ਚੁਣੇ ਗਏ ਸਨ, ਜਿਸ ਵਿਚ ਹਿੱਸਾ ਲੈਂਦਿਆਂ ਸੁਰਿੰਦਰ ਪਾਲ ਅਤੇ ਅਰਬਾਜ਼ ਨੇ ਤੀਜਾ ਅਤੇ ਰਾਹੁਲ ਸਿੰਘ ਨੇ ਪੰਜਵਾਂ ਸਥਾਨ ਹਾਸਿਲ ਕੀਤਾ ਹੈ । ਉਹਨਾਂ ਕਿਹਾ ਕਿ ਜਿਥੇ ਇਹ ਸੰਸਥਾਂ ਬੇਸਹਾਰਾ, ਮਾਨਸਿਕ ਰੋਗੀ, ਲਾਵਾਰਿਸ, ਅਪਾਹਿਜ, ਅਨਾਥ ਅਤੇ ਗੁਮਸ਼ੁਦਾ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਹੈ, ਉਥੇ ਹੀ ਇਹਨਾਂ ਬੱਚਿਆਂ ਦੇ ਪੁਨਰਵਾਸ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਸਮੇ ਸਮੇ ਤੇ ਹੋਣ ਵਾਲੀਆਂ ਵੱਖ ਵੱਖ ਸਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਵੀ ਬੱਚਿਆਂ ਨੂੰ ਹਿੱਸਾ ਦੁਆਉਂਦੀ ਰਹਿੰਦੀ ਹੈ । ਸੰਸਥਾਂ ਪੁਹੰਚਣ ਤੇ ਇਹਨਾਂ ਬੱਚਿਆਂ ਦਾ ਪ੍ਰਬੰਧਕਾਂ ਵੱਲੋ ਸਵਾਗਤ ਕੀਤਾ ਗਿਆ ਤੇ ਇਹਨਾਂ ਦੀ ਪ੍ਰਸੰਸਾ ਕਰਦੇ ਹੋਏ ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਐਸੇ ਮੌਕੇ ਮਿਲਣ ਤੇ ਜਿਥੇ ਬੱਚਿਆਂ ਦਾ ਮਨੋਬਲ ਵੱਧਦਾ ਹੈ ਉਥੇ ਹੀ ਇਹਨਾਂ ਦਾ, ਮਾਨਸਿਕ ਅਤੇ ਸਰੀਰਕ ਵਿਕਾਸ ਵੀ ਹੁੰਦਾ ਹੈ ।

About Author

Leave A Reply

whatsapp marketing mahipal