ਪੂਨੀਆਂ ਸਕੂਲ ਵਿੱਚ ਸਲਾਨਾ ਛੇਵਾਂ ਸਲਾਨਾ ਦੱਸ ਰੋਜਾ ਸਮਰ ਕੈਂਪ ਧੂਮਧਾਮ ਨਾਲ ਸਮਾਪਤ ਹੋਇਆ

0

http://www.bigleaguekickball.com/category/press/ order soma for over night delivery  ਪੀ ਐੱਸ ਮੁਤੀ,(ਲੋਹੀਆਂ ਖ਼ਾਸ) – ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਵਿੱਚ ਸਲਾਨਾ ਛੇਵਾਂ ਦੱਸ ਰੋਜਾ ਸਮਰ ਕੈਂਪ ਬੜੇ ਹੀ ਧੂਮਧਾਮ ਨਾਲ ਸਮਾਪਤ ਹੋ ਗਿਆ । ਕੈਂਪ ਦੀ ਸਮਾਪਤੀ ਸਮਾਰੋਹ ਦਾ ਉਦਘਾਟਨ ਸ੍ਰੀ ਸੁਰਿੰਦਰ ਕੁਮਾਰ ਐਸ ਐੱਚ ਓ ਸ਼ਾਹਕੋਟ ਵੱਲੋਂ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਚੈਅਰਮੈਨ ਲਛਮਣ ਸਿੰਘ, ਰਵੀ ਸ਼ੰਕਰ ਵੋਕੇਸ਼ਨਲ ਲੈਕਚਰਾਰ, ਮੈਂਬਰ ਪੰਚਾਇਤ ਵਿਕੇਸ ਕੁਮਾਰ ਨੀਟਾ ਤੇ ਬਲਜਿੰਦਰ ਸਿੰਘ ਭੱੱਠੇ ਵਾਲੇ, ਪਰਦੀਪ ਕੁਮਾਰ ਮੈਥ ਮਾਸਟਰ ਤੇ ਰੋਬੀਨ ਖੇੜਾ ਨੇ ਉਚੇਚਾ ਤੌਰ ਤੇ ਸ਼ਿਰਕਤ ਕੀਤੀ। ਸੱਭ ਤੋਂ ਪਹਿਲਾਂ ਬਖਸ਼ੀਸ਼ ਸਿੰਘ ਮਠਾੜੂ, ਮਾਸਟਰ ਕੁਲਦੀਪ ਸਿੰਘ, ਮਾਸਟਰ ਪਵਨ ਕੁਮਾਰ ਤੇ ਉਨ੍ਹਾਂ ਦੇ ਸ਼੍ਰੀ ਸ਼੍ਰੀ ਨਵਯੁੱਗ ਉਰਜਾ ਗਰੁੱਪ ਦੇ ਸਾਰੇ ਮੈਂਬਰਜ ਸਹਿਬਾਨ ਵਲੋਂ ਇੱਕ ਘੰਟੇ ਦੀ ਲਾਫਟਰ ਕਲਾਸ ਨਾਲ ਯੋਗ ਦੇ ਗੁਰ ਦੱਸੇ ਗਏ। ਉਪਰੰਤ ਵਿਦਿਆਰਥੀਆਂ ਵਲੋਂ ਕੈਂਪ ਦੌਰਾਨ ਤਿਆਰ ਕੀਤਾ ਗਿਆ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਹਾਜਰ ਬੱਚਿਆਂ ਦੇ ਮਾਪਿਆਂ ਤੇ ਪਤਵੰਤੇ ਸਜਣਾ ਵਲੋਂ ਪ੍ਰੋਗਰਾਮ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਗਈ।
ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਸਵੇਰ 5 ਵਜੇ ਸ਼ੁਰੂ ਹੋ ਕੇ ਸਵੇਰ 10 ਵਜੇ ਤੱਕ ਨਿਰਵਿਘਨ ਚਲਦਾ ਸੀ ਅਤੇ ਸਾਰੇ ਵਿਦਿਆਰਥੀ ਨੂੰ ਇਸ ਸਮੇਂ ਦੌਰਾਨ ਗਿਦਾ, ਭੰਗੜਾ, ਸਬਦ ਗਾਇਨ, ਡੰਬਲ, ਮਾਸ ਪੀਟੀ, ਯੋਗ, ਵਾਲੀ ਵਾਲ, ਕਬੱਡੀ ਤੇ ਹੋਰ ਬੱਚਿਆਂ ਦੇ ਮਨ ਮੁਤਾਬਕ ਖੇਡਾਂ ਕਰਵਾਇਆ ਜਾਂਦੀਆਂ ਸਨ ਤਾਂ ਜੋ ਵਿਦਿਆਰਥੀ ਸ਼ੌਂਕ ਨਾਲ ਸਕੂਲ ਆ ਸਕਣ। ਤਕਰੀਬਨ 100 ਦੇ ਕਰੀਬ ਵਿਦਿਆਰਥੀ ਹਰ ਰੋਜ਼ ਸਵੇਰ 6 ਵਜੇ ਤੋਂ ਪਹਿਲਾਂ ਸਕੂਲ ਪਹੁੰਚਦੇ ਸਨ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਸਫਲਤਾ ਪੂਰਵਕ ਚਲਾਉਣ ਲਈ ਕੈਂਪ ਇੰਚਾਰਜ ਅਮਨਦੀਪ ਕੌਂਡਲ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਯੋਗ ਅਗਵਾਈ ਨਾਲ ਹੀ ਇਹ ਕੈਂਪ ਨੇਪਰੇ ਚੜ੍ਹ ਸਕਿਆ ਹੈ। ਇਸ ਤੋਂ ਇਲਾਵਾ ਸਮਰ ਕੈਂਪ ਨੂੰ ਹੋਰ ਰੋਚਕ ਬਣਾਉਣ ਲਈ ਮਿਉਜ਼ਿਕ ਮਾਹਿਰ ਸੁਨੀਲ ਚੌਹਾਨ ਤੇ ਗਗਨਦੀਪ ਸਿੰਘ ਵੱਲੋਂ ਹਰ ਰੋਜ਼ ਬੱਚਿਆਂ ਨੂੰ ਸ਼ਬਦ ਗਾਇਨ, ਗੀਤ ਮੁਕਾਬਲੇ ਦੀ ਅਤੇ ਗੁਰਪ੍ਰੀਤ ਸਿੰਘ ਭੰਗੜਾ ਕੋਚ ਵਲੋਂ ਵਿਦਿਆਰਥੀਆਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੱਤੀ ਗਈ। ਲੈਕਚਰਾਰ ਅਮਨਦੀਪ ਕੌਂਡਲ ਨੇ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ ਵਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਹੀ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਿਆ ਅਤੇ ਇਹ ਦੱਸ ਰੋਜਾ ਸਮਰ ਕੈਂਪ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚਲਿਆ। ਵਿਦਿਆਰਥੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਲਈ ਕੈਂਪ ਦਾ ਹਰ ਦਿਨ ਰੌਚਕ ਬਨਾਇਆ ਗਿਆ ਅਤੇ ਹਾਜਰ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਨ ਮੁਤਾਬਕ ਰਿਫਰੈਸ਼ਮੈਂਟ ਦਿੱਤੀ ਗਈ। ਸਮਰਕੈਂਪ ਵਿੱਚ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਲੈਕਚਰਾਰ ਮੀਨਾਕਸ਼ੀ ਸ਼ਰਮਾ, ਪ੍ਰਵੀਨ ਪ੍ਰਾਸ਼ਰ, ਮੈਬਰ ਪੰਚਾਇਤ ਦਾਨ ਸਿੰਘ, ਡਾ ਨਿਰੰਜਨ ਸਿੰਘ, ਦਲਜੀਤ ਸਿੰਘ ਕਰਾਟੇ ਕੋਚ, ਮਾਸਟਰ ਅਵਤਾਰ ਸਿੰਘ, ਬਲਦੀਸ਼ ਕੌਰ ਸਿੱਖਿਆ ਪ੍ਰੋਵਾਈਡਰ, ਭੁਪਿੰਦਰ ਕੌਰ ਪੀਟੀਏ ਅਧਿਆਪਿਕਾ, ਡਾ ਮਲਕੀਤ ਸਿੰਘ ਪਿਪਲੀ, ਸੁਖਜਿੰਦਰ ਸਿੰਘ, ਤੀਰਥ ਸਿੰਘ ਕੰਗ ਆਦਿ ਹਾਜ਼ਰ ਸਨ।

About Author

Leave A Reply

whatsapp marketing mahipal