ਪੁਲਿਸ ਵਲੋ ਚੋਰ ਗਿਰੋਹ ਦੇ 2 ਮੈਬਰ ਕਾਬੂ

0

ਅੰਮ੍ਰਿਤਸਰ (ਮਹਿੰਦਰਪਾਲ ਸੱਗੂ) ਨਸੇ ਦੇ ਧੰਦੇਬਾਜ ਤੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ. ਸ੍ਰੀਵਾਸਤਵਾ ਦੀ ਹਦਾਇਤਾ ਹੇਠਾ ਚਲਾਈ ਜਾ ਰਹੀ ਮੁਹਿਮਤ ਤਹਿਤ ਏ.ਸੀ.ਪ. ਸ. ਸਰਬਜੀਤ ਸਿੰਘ ਬਾਜਵਾ ਦੀ ਦੇਖ ਰੇਖ ਹੇਠਾ ਥਾਣਾ ਮਜੀਠਾ ਰੋਡ ਦੇ ਐਸ.ਐਚ.ਓ ਨਿਰਮਲ ਸਿੰਘ ਤੇ ਪੁਲਿਸ ਪਾਰਟੀ ਨੇ ਇਕ ਵਿਸ਼ੇਸ਼ ਕਾਰਵਾਈ ਦੌਰਾਨ ਇਕ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਬਰਾ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ 500 ਰੁਪਏ ਸਮੇਤ ਕਾਬੂ ਕੀਤਾ ਹੈ ਏ.ਸੀ.ਪੀ ਸ. ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ । ਉਕਤ ਦੋਸ਼ੀ ਖਿਲਾਫ ਥਾਣਾ ਮਜੀਠਾ ਰੋਡ ਵਿਖੇ ਧਾਰਾ 379/34 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤਰਾਂ ਅੰਮ੍ਰਿਤਸਰ ਐਕਸਾਈਜ ਸਟਾਫ ਦੇ ਇੰਚਾਰਜ ਇੰਸਪੈਕਟਰ ਸ. ਸੁੱਚਾ ਸਿੰਘ ਦੇ ਦੇਖ – ਰੇਖ ਹੇਠਾ ਏ.ਐਸ.ਆਈ ਬਲਦੇਵ ਸਿੰਘ ਨੇ ਇਕ ਵਿਸ਼ੇਸ਼ ਕਾਰਵਾਈ ਦੌਰਾਨ ਦੋਸ਼ੀ ਜਸਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਭੁਪਿੰਦਰ ਸਿੰਘ ਨੂੰ 36 ਬੋਤਲਾ ਨਜਾਇਜ ਸ਼ਰਾਬ ਅੰਗਰੇਜੀ ਸਮੇਤ ਕਾਬੂ ਕੀਤਾ ਹੈ। ਇਸੇ ਤਰਾਂ ਥਾਣਾ ਸਦਰ ਦੇ ਏ.ਐਸ.ਆਈ ਕੁਲਵਿੰਤ ਸਿੰਘ ਨੇ ਦੋਸ਼ੀ ਮਨੋਜ ਕੁਮਾਰ ਪੁੱਤਰ ਪਿਆਰੇ ਲਾਲ ਨੂੰ 20 ਬੋਤਲਾ ਨਜਾਇਜ ਸ਼ਰਾਬ ਅੰਗਰੇਜੀ ਵਿਸਕੀ ਸਮੇਤ ਕਾਬੂ ਕੀਤਾ ਹੈ। ਉਕਤ ਵੱਖ-ਵੱਖ ਦੋਨਾ ਦੋਸ਼ੀਆ ਖਿਲਾਫ ਥਾਣਾ ਸਦਰ ਤੇ ਥਾਣਾ ਬੀ ਡਵੀਜਨ ਵਿਖੇ ਧਾਰਾ 61-1-14 ਐਕਸਾਈਜ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

About Author

Leave A Reply

whatsapp marketing mahipal