ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਅੰਧਾ ਧੁੰਦ ਚੱਲੀਆਂ ਗੋਲੀਆਂ, 4 ਗੈਂਗਸਟਰਾਂ ਨੂੰ ਕੀਤਾ ਕਾਬੂ

0

ਬਠਿੰਡਾ-ਗੌਰਵ ਕਾਲੜਾ/ਰਾਜ ਕੁਮਾਰ
ਪਿੰਡ ਜਟਾਨਾ ਖੁਰਦ ਵਿੱਚ ਬੀਤੇ ਦਿਨ ਹੋਏ ਪੁਲਿਸ ਅਤੇ ਗੈਂਗਸਟਰਾਂ ਵਿੱਚ ਮੁਕਾਬਲੇ ਦੀ ਗੁੱਥੀ ਸੁਲਝਾਉਂਦੇ ਹੋਏ ਬਠਿੰਡਾ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਐਮ ਐਫ ਫਰੂਕੀ ਅਤੇ ਡਾਕਟਰ ਨਾਨਕ ਸਿੰਘ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਜੋਕਿ ਬਤੌਰ ਇੰਚਾਰਜ ਸੀ ਆਈ ਏ ਸਟਾਫ-1 ਬਠਿੰਡਾ ਤਾਇਨਾਤ ਹਨ,ਨੂੰ ਖੁਫੀਆ ਅਤੇ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਜਟਾਨਾ ਖੁਰਦ ਪਿੰਡ ਵਿੱਚ ਗੈਂਗਸਟਰ ਪਨਾਹ ਲੈਕੇ ਰਹਿ ਰਹੇ ਹਨ, ਜਿਸ ਤੋਂ ਬਾਅਦ ਮਾਨਸਾ ਪੁਲਿਸ ਅਤੇ ਬਠਿੰਡਾ ਸੀ ਆਈ ਏ ਸਟਾਫ-1 ਦੀ ਟੀਮ ਨੇ ਮਿਲਕੇ ਸਾਂਝਾ ਐਕਸ਼ਨ ਕੀਤਾ,ਪਰ ਦੋਸ਼ੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਕਾਫੀ ਦੇਰ ਮੁਕਾਬਲੇ ਤੋਂ ਬਾਅਦ ਚਾਰ ਗੈਗਸਟਰ ਕੁਲਵਿੰਦਰ ਸਿੰਘ ਪੁੱਤਰ ਝਾੜਾ ਸਿੰਘ ਵਾਸੀ ਭਿੱਖੀ ਜ਼ਿਲ•ਾ ਮਾਨਸਾ, ਭਾਰਤੀ ਸਿੰਘ ਉਰਫ ਧਰਮ ਸਿੰਘ ਵਾਸੀ ਭਿੱਖੀ , ਅਕਸਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਜਿੰਦਰ ਸਿੰਘ ਵਾਸੀ ਢਿੱਲੋਂ ਪੱਤੀ ਜ਼ਿਲ•ਾ ਮਾਨਸਾ, ਕਰਮਜੀਤ ਸਿੰਘ ਉਰਫ ਨਿਰਮਲ ਸਿੰਘ ਪਿੰਡ ਬਲਮਗੜ• ਤਹਿਸੀਲ ਸਮਾਨਾ ਜ਼ਿਲ•ਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਮਾਸਟਰ ਮਾਇਡ ਜ਼ਾਮਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਰਾੜਵਾਲਾ ਜ਼ਿਲ•ਾ ਬਠਿੰਡਾ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ । ਗ੍ਰਿਫਤਾਰ ਦੋਸ਼ੀਆਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਜਿਨ•ਾਂ ਚ ਤਿੰਨ 12 ਬੋਰ ਬੰਦੂਕਾਂ, ਇੱਕ 315 ਬੋਰ ਦੀ ਰਾਈਫਲ, ਤਿੰਨ 315 ਬੋਰ ਦੇ ਦੇਸੀ ਕੱਟੇ, ਇੱਕ 32 ਬੋਰ ਦੇਸੀ ਕੰਟਰੀ ਮੇਡ ਪਿਸਟਲ ਤੋਂ ਇਲਾਵਾ 35 ਰੋਂਦ 12 ਬੋਰ ਜਿੰਦਾ, 6 ਖੋਲ 12 ਬੋਰ, 15 ਰੋਂਦ 315 ਬੋਰ ਜਿੰਦਾ, 32 ਬੋਰ ਦੇ ਦੋ ਹੋਲ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਏ । ਉਨ•ਾਂ ਦੱਸਿਆ ਕਿ ਪਿੰਛਲੇ ਦਿਨ ਗੈਂਗਸਟਰ ਰਾਮ ਸਿੰਘ ਦਾ ਕਤਲ ਮਾਸਟਰ ਮਾÂਂੀਡ ਗੈਂਗਸਟਰ ਜ਼ਾਮਨ ਸਿੰਘ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਜ਼ਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ । ਆਈ ਜੀ ਫਰੂਕੀ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ 15-20 ਗੋਲੀਆਂ ਦਾ ਅਦਾਨ-ਪ੍ਰਦਾਨ ਹੋਇਆ । ਇਸ ਤੋਂ ਇਲਾਵਾ  ਇੱਕ ਅੰਨ•ੇ ਕਤਲ ਦੇ ਕੇਸ ਸਬੰਧੀ ਆਈ ਜੀ ਫਾਰੂਕੀ ਅਤੇ ਐਸ ਐਸ ਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਅਤੇ ਅੰਨ•ੇ ਕਤਲ ਦੇ ਮਾਮਲੇ ਵਿੱਚ ਲੋੜੀਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਭਾਰੀ ਸਫਲਤਾ ਹਾਸਲ ਹੋਈ। ਥਾਣਾ ਨੇਹੀਆਵਾਲਾ ਵਿਖੇ ਮੁੱਕਦਮਾ ਨੰਬਰ 49 ੍ਿਰਮਤੀ 9 ਮਈ ਨੂੰ ਦਰਜ ਮਾਮਲੇ ਅਧੀਨ ਗੋਨਿਆਣਾ ਮੰਡੀ ਤੋਂ ਤਿੰਨ ਨੌਜਵਾਨਾਂ ਵੱਲੋਂ ਪਿਸਤੋਲ ਦੀ ਨੋਕ ਤੇ ਗੋਨਿਆਣਾ ਮੰਡੀ ਤੋਂ ਪਿੰਡ ਦਾਨਸਿੰਘ ਵਾਲਾ ਲਿੰਕ ਰੋਡ ਤੇ ਖੁਸ਼ਵਿੰਦਰਪਾਲ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਗੋਨਿਆਣਾ ਮੰਡੀ ਦੇ ਫਾਇਰ ਮਾਰਕੇ 3 ਹਜਾਰ ਰੁਪਏ, ਪਰਸ ਅਤੇ ਸਕੂਟਰੀ ਖੋਹ ਲਈ ਸੀ ਅਤੇ ਜਿਸ ਦੀ ਇਲਾਜ ਅਧੀਨ ਮੌਤ ਹੋ ਗਈ ਸੀ, ਉਸ ਮਾਮਲੇ ਤੇ ਸੀ ਆਈ ਏ ਸਟਾਫ-2 ਬਠਿੰਡਾ ਦੇ ਇੰਚਾਰਜ ਤੇਜਿੰਦਰ ਸਿੰਘ  ਵੱਲੋਂ ਤਫਤੀਸ ਕਰਦਿਆਂ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾੜਾਭਾਈਕਾ ਜ਼ਿਲ•ਾ ਫਿਰੋਜਪੁਰ ਅਤੇ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਬੀਰ ਸਿੰਘ ਵਾਸੀ ਭਲੂਰ ਜ਼ਿਲ•ਾ ਮੋਗਾ ਜ਼ੇਲ• ਵਿੱਚ ਬੰਦ ਹਨ, ਉਕਤ ਵਾਰਦਾਤ ਦੇ ਸਬੰਧ ਵਿੱਚ 30 ਮਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਕੇ ਪੁੱਛ ਗਿੱਛ ਅਧੀਨ  ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਹਿਮਾ ਸਰਕਾਰੀ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ । ਪੁੱਛ ਗਿੱਛ ਦੌਰਾਨ ਉਨ•ਾਂ ਮੰਨਿਆ ਕਿ ਲਿੰਕ ਰੋਡ ਉਤੇ ਸਕੂਟਰੀ ਚਾਲਕ ਤੇ ਫਾਇਰ ਕਰਕੇ ਅਤੇ ਲੁੱਟ ਖੋਹ ਆਦਿ ਕਰਕੇ ਸਕੂਟਰੀ ਮਹਿਮਾ ਸਰਜਾ ਤੋਂ ਕੋਠੇ ਨਾਥੇਆਣਾ ਦੇ ਸੂਏ ਵਿੱਚ ਸੁੱਟ ਦਿੱਤੀ ਅਤੇ ਨਿਸ਼ਾਨ ਦੇਹੀ ਤੇ ਸਕੂਟਰੀ ਸੂਏ ਵਿੱਚੋਂ ਬਰਾਮਦ ਕਰ ਲਈ ਗਈ । ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਕਸ਼ਨ ਕਰਨ ਵਾਲੇ ਪੁਲਿਸ ਪਾਰਟੀ ਦੇ ਜਵਾਨ ਮੌਜੂਦ ਸਨ ।

About Author

Leave A Reply

whatsapp marketing mahipal